Home Flims ਉੜਾ ਆੜਾ ਫਿਲਮ ਹਾਸਪੂਰਨ ਅੰਦਾਜ਼ ਚ ਇੱਕ ਸਵਾਲ ਉਠਾਉਂਦੀ ਹੈ

ਉੜਾ ਆੜਾ ਫਿਲਮ ਹਾਸਪੂਰਨ ਅੰਦਾਜ਼ ਚ ਇੱਕ ਸਵਾਲ ਉਠਾਉਂਦੀ ਹੈ

by Amandeep Singh
uda aida punjabi film

ਇਹ ਫਿਲਮ ਫਰਾਇਡੇ ਰਸ਼ ਮੋਸ਼ਨ ਪਿਕਚਰਸ, ਸ਼ਿਤਿਜ ਚੌਧਰੀ ਫਿਲਮਸ ਅਤੇ ਨਰੇਸ਼ ਕਥੂਰੀਆ ਫਿਲਮਸ ਦੀ ਪੇਸ਼ਕਸ਼ ਹੈ
ਸਾਲ 2018 ਪੰਜਾਬੀ ਸਿਨੇਮਾ ਲਈ ਬਹੁਤ ਹੀ ਜਬਰਦਸਤ ਰਿਹਾ। ਹਾਲ ਹੀ ਵਿੱਚ ਰਿਲੀਜ਼ ਹੋਈਆਂ
ਫ਼ਿਲਮਾਂ ਨੇ ਕਲਾ ਦਾ ਪੱਧਰ ਹੋਰ ਵੀ ਵਧਾ ਦਿੱਤਾ ਹੈ। ਹੁਣ ਸਾਲ 2019 ਵਿੱਚ ਵੀ ਪੋਲੀਵੁਡ ਹੋਰ ਵੀ
ਬਹੁਤ ਵਧੀਆ ਫਿਲਮਸ ਲੈ ਕੇ ਤਿਆਰ ਹੈ। ਇਸੇ ਲਿਸਟ ਨੂੰ ਹੋਰ ਚਾਰ ਚੰਨ ਲਗਾਉਣ ਲਈ ਤਰਸੇਮ ਜੱਸੜ
ਅਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫਿਲਮ ‘ਉੜਾ ਆੜਾ’ ਨਾਲ ਤਿਆਰ ਹਨ। ਇਹ ਫਿਲਮ 1 ਫਰਵਰੀ
2019 ਨੂੰ ਰਿਲੀਜ਼ ਹੋਵੇਗੀ।
ਇਹ ਫਿਲਮ ਬਹੁਤ ਹੀ ਹਾਸਪੂਰਨ ਅੰਦਾਜ਼ ਚ ਇੱਕ ਸਵਾਲ ਉਠਾਉਂਦੀ ਹੈ ਕਿ ਕਿਵੇਂ ਅੱਜ ਦੇ ਆਧੁਨਿਕ
ਸਮਾਜ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਚ ਪੜ੍ਹਾਉਣ ਦੀ ਦੌੜ ਚ ਲੱਗੇ ਹੋਏ ਹਨ,
ਜਿਸ ਕਾਰਨ ਬੱਚੇ ਆਪਣੀਆਂ ਜੜਾਂ ਨੂੰ ਸਮਝਣ ਤੋਂ ਅਸਮਰਥ ਹੋ ਜਾਂਦੇ ਹਨ।
ਫਿਲਮ ਦੀ ਕਹਾਣੀ ਇੱਕ ਜੋੜੇ ਦੇ ਦੁਆਲੇ ਘੁੰਮਦੀ ਹੈ ਜੋ ਆਪਣੇ ਬੱਚੇ ਨੂੰ ਇੱਕ ਮਹਿੰਗੇ ਸਕੂਲ
ਵਿਚ ਪੜ੍ਹਨ ਭੇਜਦੇ ਹਨ ਪਰ ਜਿਵੇ ਜਿਵੇਂ ਕਹਾਣੀ ਅੱਗੇ ਵਧਦੀ ਹੈ ਅਤੇ ਹਾਲਤ ਬਦਲਦੇ ਹਨ ਤਾਂ ਬੱਚਾ ਆਪਣੇ
ਮਾਤਾ ਪਿਤਾ ਨੂੰ ਬਾਕੀ ਬੱਚਿਆਂ ਦੇ ਮਾਤਾ ਪਿਤਾ ਦੇ ਮੁਕਾਬਲੇ ਨੀਵਾਂ ਸਮਝਣਾ ਸ਼ੁਰੂ ਕਰ ਦਿੰਦਾ ਹੈ।
‘ਉੜਾ ਆੜਾ’ ਦੀ ਕਹਾਣੀ ਸਾਡੀ ਜ਼ਿੰਦਗੀਆਂ ਵਿੱਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ
ਹੈ। ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸਦੀ
ਕਹਾਣੀ ਲਿਖੀ ਹੈ ਅਤੇ ਨਰੇਸ਼ ਕਥੂਰੀਆ ਅਤੇ ਸੁਰਮੀਤ ਮਾਵੀ ਨੇ ਇਸਦਾ ਸਕ੍ਰੀਨਪਲੇ ਲਿਖਿਆ ਹੈ।
ਇਸ ਫਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਸ ਦੇ ਲੇਬਲ ਤੋਂ ਰਿਲੀਜ਼ ਹੋਵੇਗਾ।
ਤਰਸੇਮ ਜੱਸੜ ਨੇ ਫਿਲਮ ਬਾਰੇ ਕਿਹਾ, “ਇਹ ਇੱਕ ਬਹੁਤ ਹੀ ਖਾਸ ਪ੍ਰੋਜੈਕਟ ਹੈ। ਮੈਨੂੰ ਪੂਰੀ ਉਮੀਦ
ਹੈ ਕਿ ਦਰਸ਼ਕ ਮੇਰੀ ਅਤੇ ਨੀਰੂ ਬਾਜਵਾ ਦੀ ਕੈਮਿਸਟ੍ਰੀ ਨੂੰ ਅਪਨਾਉਣਗੇ ਅਤੇ ਪਸੰਦ ਕਰਨਗੇ। ਅਸੀਂ
ਇਸਨੂੰ ਸਫਲ ਬਣਾਉਣ ਲਈ ਬਹੁਤ ਹੀ ਮਿਹਨਤ ਕੀਤੀ ਹੈ। ਜਿਵੇਂ ਹੁਣ ਫਿਲਮ ਬਿਲਕੁਲ ਰਿਲੀਜ਼ ਹੋਣ
ਵਾਲੀ ਹੈ ਮੈਂ ਸਿਰਫ ਉਮੀਦ ਕਰਦਾ ਹਾਂ ਕਿ ਲੋਕ ਸਾਡਾ ਇਸ ਫਿਲਮ ਨੂੰ ਬਣਾਉਣ ਦਾ ਮੰਤਵ ਅਤੇ ਭਾਵਨਾ ਨੂੰ
ਸਮਝਣ। “
ਨੀਰੂ ਬਾਜਵਾ ਨੇ ਕਿਹਾ, “ਇਹ ਇੱਕ ਕਾਨਸੈਪਟ ਹੈ ਜਿਸ ਨਾਲ ਹਰ ਇੱਕ ਪੰਜਾਬੀ ਸੰਬੰਧ ਮਹਿਸੂਸ
ਕਰੇਗਾ। ਇੱਕ ਮਾਂ ਦੇ ਰੂਪ ਵਿੱਚ, ਮੈਂ ਆਪਣੀ ਆਉਣ ਵਾਲੀ ਪੀੜੀ ਦੇ ਬੱਚਿਆਂ ਲਈ ਆਪਣੀ ਮਾਂ
ਬੋਲੀ ਦੀ ਮਹੱਤਤਾ ਸਮਝਦੀ ਹਾਂ। ਮੈਂ ਸਿਰਫ ਉਮੀਦ ਕਰਦੀ ਹਾਂ ਕਿ ਇਸ ਫਿਲਮ ਨਾਲ ਅਸੀਂ ਇੱਕ ਬਦਲਾਵ
ਲਿਆ ਸਕੀਏ ਉਹ ਵੀ ਬਿਨਾਂ ਲੋਕਾਂ ਨੂੰ ਬੋਰ ਕੀਤੇ। ਮੈਂ ਫਿਲਹਾਲ ਫਿਲਮ ਦੀ ਰਿਲੀਜ਼ ਨੂੰ ਲੈਕੇ ਬਹੁਤ
ਹੀ ਉਤਸ਼ਾਹਿਤ ਹਾਂ।“
ਫਿਲਮ ਦੇ ਡਾਇਰੈਕਟਰ ਸ਼ਿਤਿਜ ਚੌਧਰੀ ਨੇ ਕਿਹਾ, “ਮੈਂ ਹਮੇਸ਼ਾ ਤੋਂ ਹੀ ਗਿਣਤੀ ਤੋਂ ਜਿਆਦਾ
ਕੁਆਲਟੀ ਤੇ ਭਰੋਸਾ ਕੀਤਾ ਹੈ। ਫਿਲਮ ‘ਉੜਾ ਆੜਾ’ ਇੱਕ ਇਸ ਤਰਾਂ ਦੀ ਫਿਲਮ ਹੈ ਜੋ ਪੰਜਾਬੀ
ਸਿਨੇਮਾ ਵਿੱਚ ਬਦਲਾਵ ਲੈ ਕੇ ਆਵੇਗੀ। ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਕਿ
ਮੈਂਨੂੰ ਇਹਨੇ ਸਾਰੇ ਹੁਨਰਮੰਦ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਹਨਾਂ ਨੇ ਮੇਰੀ ਸੋਚ ਨੂੰ
ਸਮਝਿਆ ਤੇ ਓਹਨੂੰ ਦਰਸ਼ਕਾਂ ਤੱਕ ਪਹੁੰਚਾਇਆ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਸਾਡੀਆਂ ਕੋਸ਼ਿਸ਼ਾਂ
ਦੀ ਸ਼ਲਾਘਾ ਕਰਨਗੇ ਅਤੇ ‘ੳ ਅ’ ਨੂੰ ਪਿਆਰ ਦੇਣਗੇ।“
ਫਿਲਮ ਦੇ ਪ੍ਰੋਡੂਸਰ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਨੇ ਕਿਹਾ, “ਜਿਵੇਂ ਕਿ ਫਿਲਮ ਦੀ ਰਿਲੀਜ਼ ਤਾਰੀਖ
ਆ ਗਈ ਹੈ, ਅਸੀਂ ਇਸਨੂੰ ਲੈਕੇ ਬਹੁਤ ਹੀ ਉਤਸ਼ਾਹਿਤ ਹਾਂ। ਇਸ ਵਾਰ ਅਸੀਂ ਦਰਸ਼ਕਾਂ ਦੀ
ਪ੍ਰਤੀਕਿਰਿਆ ਨੂੰ ਲੈ ਕੇ ਬੇਚੈਨ ਨਹੀਂ ਹਾਂ। ਬਲਕਿ ਅਸੀਂ ਇਹ ਚਾਹੁੰਦੇ ਹਾਂ ਕਿ ਦਰਸ਼ਕ ਇਸ ਫਿਲਮ
ਨੂੰ ਦੇਖਣ ਅਤੇ ਮਨੋਰੰਜਨ ਅਤੇ ਸਿੱਖਣ ਦੇ ਇਸ ਸਫ਼ਰ ਦਾ ਆਨੰਦ ਲੈਣ। ਅਸੀਂ ਚਾਹੁੰਦੇ ਹਾਂ ਕਿ ਮਾਤਾ

ਪਿਤਾ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਕੇ ਜਾਣ ਤਾਂ ਕਿ ਉਹ ਇਹ ਸਮਝ ਸਕਣ ਕਿ ਮਾਤਾ ਪਿਤਾ
ਕਿੰਨੀ ਮੇਹਨਤ ਅਤੇ ਬਲੀਦਾਨ ਕਰਦੇ ਹਨ ਸਿਰਫ ਉਹਨਾਂ ਨੂੰ ਖੁਸ਼ ਰੱਖਣ ਲਈ। ਸਾਨੂੰ ਪੂਰਾ ਵਿਸ਼ਵਾਸ ਹੈ
ਕਿ ਦਰਸ਼ਕ ”ੳ ਅ’ ਨੂੰ ਬਹੁਤ ਪਸੰਦ ਕਰਨਗੇ।“
ਇਹ ਫਿਲਮ 1 ਫਰਵਰੀ 2019 ਨੂੰ ਰਿਲੀਜ਼ ਹੋਵੇਗੀ।

Related Posts

Leave a Comment