ਆਪਣਾ ਪਾਲੀਵੁੱਡ (ਐੱਚ ਐੱਸ ਧਾਲੀਵਾਲ) ਜੇ ਗੱਲ ਕਰੀਏ ਸੋਹਣੇ ਸੁਨੱਖੇ, ਉੱਚੇ ਲੰਬੇ, ਟੋਹਰੀ ਪੱਗ ਵਾਲੇ ਸਰਦਾਰ ਦੀ ‘ਜਿਸਦੀਆਂ ਗੱਲਾਂ ਵਿਚ ਵੀ ਸਰਦਾਰੀ ਤੇ ਗਾਣਿਆ ਵਿੱਚ ਵੀ ਸਰਦਾਰੀ’ ਤਾਂ ਸਭ ਦੇ ਦਿਮਾਗ ਵਿਚ ਇਕ ਹੀ ਨਾਮ ਆਉਂਦਾ ਉਹ ਹੈ ਤਰਸੇਮ ਸਿੰਘ ਜੱਸੜ। ਜੱਸੜਾ ਦਾ ਕਾਕਾ ਨਾਮ ਨਾਲ ਜਾਣੇ ਜਾਂਦੇ ਤਰਸੇਮ ਜੱਸੜ, ਜਿਹਨਾਂ ਸੋਹਣਾ ਗਾਉਂਦੇ ਨੇ ਓਹਨਾ ਹੀ ਸੋਹਣਾ ਲਿਖਦੇ ਵੀ ਹਨ। ਓਹਨਾ ਦੇ ਗਾਣਿਆਂ ਵਿੱਚ ਹਮੇਸ਼ਾ ਯਾਰੀ, ਸਰਦਾਰੀ ਤੇ ਅਣਖ ਦੀਆਂ ਗੱਲਾਂ ਹੀ ਹੁੰਦੀਆਂ ਹਨ। ਸਾਫ ਸੁਥਰਾ ਲਿਖਣਾ ਤੇ ਗਾਉਣਾ ਓਹਨਾ ਦੀ ਮੁੱਢ ਤੋਂ ਹੀ ਪਹਿਚਾਣ ਹੈ। ਓਹਨਾ ਨੇ ਐਸੇ ਪਹਿਚਾਣ ਨਾਲ ਯਾਰੀਆ ਨੂੰ ਦਰਸਾਉਂਦਾ ਗਾਣਾ ‘ ਵੈਲਿਊ ‘ ਰਿਲੀਜ ਕੀਤਾ ਹੈ।
‘ ਵੈਲਿਊ ‘ ਗਾਣੇ ਦਾ ਸੰਗੀਤ ‘ ਦੇਸੀ ਕ੍ਰਿਊ ‘ ਵਲੋਂ ਤਿਆਰ ਕੀਤਾ ਗਿਆ ਹੈ। ਵੇਹਲੀ ਜਨਤਾ ਰਿਕਾਰਡ ਤੇ ਮਨਪ੍ਰੀਤ ਜੌਹਲ ਨੇ ਇਸ ਗਾਣੇ ਨੂੰ ਪੇਸ਼ ਕੀਤਾ ਹੈ ਅਤੇ ਮਨਪ੍ਰੀਤ ਜੌਹਲ ਹੀ ਇਸ ਗਾਣੇ ਦੇ ਨਿਰਮਾਤਾ ਹਨ। ਤਰਸੇਮ ਜੱਸੜ ਦੁਆਰਾ ਲਿਖੇ ਇਸ ਗੀਤ ਦੀ ਆਡੀਓ ਦਰਸ਼ਕਾਂ ਸਾਹਮਣੇ ਆ ਚੁੱਕੀ ਹੈ।
ਰਿਲੀਜ ਹੋਣ ਤੋਂ ਬਅਦ ਹੀ ਇਹ ਗਾਣਾ ਟ੍ਰੇਨਡਿੰਗ ਵਿੱਚ ਆ ਚੁੱਕਾ ਹੈ। ਜੱਸੜ ਦੇ ਫੈਨ ਓਹਨਾ ਦੇ ਇਸ ਗਾਣੇ ਨੂੰ ਵੀ ਬਹੁਤ ਪਿਆਰ ਦੇ ਰਹੇ ਹਨ। ਹੁਣ ਬੱਸ ਗਾਣੇ ਦੇ ਵੀਡੀਓ ਦਾ ਦਰਸ਼ਕਾਂ ਨੂੰ ਇੰਤਜ਼ਾਰ ਹੈ। ਆਸ ਕਰਦੇ ਹਾਂ ਕਿ ਜਿਹਨਾਂ ਪਿਆਰ ਆਡੀਉ ਨੂੰ ਮਿਲ ਰਿਹਾ ਹੈ ਉਹਨਾਂ ਹੀ ਗਾਣੇ ਦੀ ਵੀਡੀਓ ਨੂੰ ਵੀ ਮਿਲੇਗਾ।