Home Flims ਪੋਲੀਵੁੱਡ ਨੂੰ ਇਕ ਨਵੀਂ ਜੋੜੀ ਮਿਲਣ ਜਾ ਰਹੀ ਹੈ ਫ਼ਿਲਮ ‘ ਜੋੜੀ ‘ ਰਾਹੀਂ

ਪੋਲੀਵੁੱਡ ਨੂੰ ਇਕ ਨਵੀਂ ਜੋੜੀ ਮਿਲਣ ਜਾ ਰਹੀ ਹੈ ਫ਼ਿਲਮ ‘ ਜੋੜੀ ‘ ਰਾਹੀਂ

by Amandeep Singh
Jodi Diljit Dosanjh Amrinder Gill

ਪੰਜਾਬੀ ਇੰਡਸਟਰੀ ਨੇ ਦੁਨੀਆ ਵਿੱਚ ਆਪਣੀ ਇਕ ਅਲੱਗ ਪਹਿਚਾਣ ਬਣਾਈ ਹੋਈ ਹੈ ਚਾਹੇ ਉਹ ਫ਼ਿਲਮੀ ਜਗਤ ਵਿੱਚ ਹੋਵੇ ਜਾਂ ਫਿਰ ਗਾਇਕੀ ਦੇ ਖੇਤਰ ਵਿੱਚ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੀ ਕਾਬਲੀਅਤ ਨਾਲ ਆਪਣੇ ਆਪ ਨੂੰ ਅਜਿਹੇ ਮੁਕਾਮ ਤੇ ਪਹੁੰਚਾ ਲਿਆ ਹੈ ਕਿ ਓਹਨਾ ਦਾ ਨਾਮ ਸੁਣਦਿਆਂ ਹੀ ਦਰਸ਼ਕਾਂ ਵਿੱਚ ਓਹਨਾ ਦੀਆਂ ਫ਼ਿਲਮ ਜਾਂ ਗਾਣਿਆਂ ਪ੍ਰਤੀ ਇੱਕ ਉਤਸਕਤਾ ਪੈਦਾ ਹੋ ਜਾਂਦੀ ਹੈ । ਇਨ੍ਹਾਂ ਨਾਮਾਂ ਵਿੱਚੋ ਅਮਰਿੰਦਰ ਗਿੱਲ, ਦਲਜੀਤ ਦੋਸਾਂਝ ਅਤੇ ਅੰਬਰਦੀਪ ਸਿੰਘ ਅਜਿਹੇ ਨਾਮ ਹਨ ਜਿਹਨਾਂ ਦੀਆਂ ਸਾਰੀਆਂ ਫ਼ਿਲਮਾਂ ਨੂੰ ਹੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ ਤੇ ਹਿੱਟ ਕੀਤਾ ਹੈ ।

ਅਮਰਿੰਦਰ ਗਿੱਲ ਤੇ ਦਿਲਜੀਤ ਦੋਸਾਂਝ ਗਾਇਕੀ ਦੇ ਸਫ਼ਰ ਤੋਂ ਹੌਲੀ ਹੌਲੀ ਫ਼ਿਲਮੀ ਖੇਤਰ ਵਿੱਚ ਆਏ ਜਿਥੇ ਓਹਨਾ ਨੇ ਦਰਸ਼ਕਾਂ ਨੂੰ ਆਪਣੇ ਕੰਮ ਨਾਲ ਕਾਫ਼ੀ ਇੰਟਰਟੇਨ ਕੀਤਾ । ਇਹਨਾਂ ਦੋਵਾਂ ਦੀ ਜੋੜੀ ਨੂੰ ਫ਼ਿਲਮ ‘ ਸਾਡੀ ਲਵ ਸਟੋਰੀ ‘ ਵਿੱਚ ਇੱਕਠੇ ਦੇਖਿਆ ਗਿਆ ਸੀ ਤੇ ਹੁਣ ਦੋਨੋ ਸੁਪਰਸਟਾਰ ਇੱਕ ਨਵੀਂ ਫ਼ਿਲਮ ਬਣਾਉਣ ਜਾ ਰਹੇ ਨੇ ਜਿਸਦਾ ਨਾਮ ਹੈ ‘ ਜੋੜੀ ‘ । ਇਹ ਫ਼ਿਲਮ ਅੰਬਰਦੀਪ ਦੁਵਾਰਾ ਲਿਖੀ ਗਈ ਹੈ ਤੇ ਇਸਦਾ ਨਿਰਦੇਸ਼ਨ ਵੀ ਖੁਦ ਅੰਬਰਦੀਪ ਵਲੋਂ ਹੀ ਕੀਤਾ ਜਾਵੇਗਾ । ਰਿਦਮ ਬੋਇਜ਼ ਤੇ ਦੁਸਾਂਝਾਂਵਾਲਾ ਪ੍ਰੋਡਕਸ਼ਨ ਵਲੋਂ ਇਸ ਫ਼ਿਲਮ ਨੂੰ ਪੇਸ਼ ਕੀਤਾ ਜਾਵੇਗਾ ਤੇ ਇਸ ਫ਼ਿਲਮ ਦਾ ਪ੍ਰੋਜੈਕਟ ਡਿਜ਼ਾਇਨ ਗੁਰਪ੍ਰੀਤ ਪਲਹੇੜੀ ਵਲੋਂ ਕੀਤਾ ਜਾਵੇਗਾ । ਇਥੇ ਇਹ ਵੀ ਦੱਸ ਦਈਏ ਕਿ ਦਲਜੀਤ ਇਸ ਫ਼ਿਲਮ ਦੁਵਾਰਾ ਹੀ ਆਪਣੇ ਪ੍ਰੋਡਕਸ਼ਨ ਹਾਊਸ ਦੀ ਸ਼ੁਰੂਆਤ ਕਰਨ ਜਾ ਰਹੇ ਨੇ । ਇਸ ਫ਼ਿਲਮ ਦੇ ਨਿਰਮਾਤਾ ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ ਅਤੇ ਕਾਰਜ ਗਿੱਲ ਹੋਣਗੇ ।

ਦਲਜੀਤ ਦੋਸਾਂਝ, ਅਮਰਿੰਦਰ ਗਿੱਲ ਤੇ ਅੰਬਰਦੀਪ ਸਿੰਘ ਦੀ ਕਾਬਲੀਅਤ ਨੂੰ ਤਾਂ ਅਸੀਂ ਬਾਖੂਬੀ ਜਾਣਦੇ ਹੀ ਹਾਂ, ਇਹਨਾਂ ਨੇ ਜਿਸ ਕੰਮ ਨੂੰ ਹੱਥ ਪਾਇਆ ਉਸ ਵਿੱਚ ਫ਼ਤਹਿ ਹਾਸਲ ਕੀਤੀ । ਹੁਣ ਇਹ ਤਿੱਕੜੀ ਇੱਕਠੇ ਹੋ ਕੇ ‘ ਜੋੜੀ ‘ ਬਣਾਉਣ ਜਾ ਰਹੇ ਨੇ । ਇਹਨਾਂ ਦੀ ਇਹ ‘ ਜੋੜੀ ‘ ਕਿੰਨੇ ਦਰਸ਼ਕ ਆਪਣੇ ਨਾਲ ਜੋੜਦੀ ਹੈ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੇ ਹੀ ਪਤਾ ਚੱਲੇਗਾ । ਫਿਲਹਾਲ ਦਰਸ਼ਕਾਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਪੋਲੀਵੁੱਡ ਦੇ ਇਹ ਦਿੱਗਜ ਇੱਕਠੇ ਨਜ਼ਰ ਆਉਣਗੇ ।

Related Posts

Leave a Comment