ਆਪਣਾ ਪਾਲੀਵੁੱਡ (ਐੱਚ ਐੱਸ ਧਾਲੀਵਾਲ) ਫ਼ਿਲਮਾਂ ਦੀ ਦੁਨੀਆ ਵਿਚ ਇਕ ਵੱਖਰੀ ਪਹਿਚਾਣ ਨਾਲ ਜਾਣੇ ਜਾਂਦੇ ਐਕਸ਼ਨ ਹੀਰੋ ‘ ਦੇਵ ਖਰੌਦ ‘ ਆਪਣੇ ਦਰਸ਼ਕਾਂ ਲਈ ਕਈ ਨਵੀਆਂ ਫ਼ਿਲਮਾਂ ਲੈ ਕੇ ਆ ਰਹੇ ਹਨ ਜਿਹਨਾਂ ਵਿੱਚੋਂ ‘ਯਾਰ ਬੇਲੀ ‘ ਦਾ ਟ੍ਰੇਲਰ ਜਾਰੀ ਹੋਣ ਤੋਂ ਬਾਅਦ ‘ ਕਾਕਾ ਜੀ ‘ ਦਾ ਟ੍ਰੇਲਰ ਵੀ ਜਾਰੀ ਹੋ ਗਿਆ ਹੈ। ‘ ਕਾਕਾ ਜੀ ‘ ਦੇ ਟ੍ਰੇਲਰ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਇਹ ਐਕਸ਼ਨ ਫ਼ਿਲਮ ਹੀ ਨਹੀਂ ਸਗੋਂ ਫ਼ਿਲਮ ਵਿਚ ਪਿਆਰ ਦਾ ਵੀ ਪੂਰਾ ਤੜਕਾ ਲੱਗਿਅਾ ਹੋਇਆ ਹੈ। ਦੋ ਪਿੰਡਾਂ ਅਤੇ ਦੋ ਪਿਆਰ ਕਰਨ ਵਾਲੀਆਂ ਰੂਹਾਂ ਨੂੰ ਫ਼ਿਲਮ ਵਿੱਚ ਬਾਖੂਬੀ ਦਿਖਾਇਆ ਗਿਆ ਹੈ। ਫ਼ਿਲਮ ਵਿਚ ਦੇਵ ਖਰੌਦ ਨੂੰ ਸੰਨੀ ਦਿਓਲ ਦਾ ਫੈਨ ਦਿਖਾਇਆ ਗਿਆ ਹੈ। ਇਸ ਫ਼ਿਲਮ ਵਿਚ ਦੇਵ ਖਰੌਦ ਕਾਮੇਡੀ ਕਰਦੇ ਵੀ ਨਜ਼ਰ ਆਉਣਗੇ।
ਸੰਨ 2016 ਵਿੱਚ ‘ਮਿਸ ਇੰਟਰਕੋਨਟੀਨੈਂਟਲ ਇੰਡੀਆ’ ਦਾ ਖਿਤਾਬ ਜਿੱਤਣ ਵਾਲੀ ਆਰੂਸ਼ੀ ਸ਼ਰਮਾ ਫ਼ਿਲਮ ਵਿੱਚ ਦੇਵ ਖਰੌਦ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਏਗੀ। ਆਰੂਸ਼ੀ ਸ਼ਰਮਾ ‘ ਕਾਕਾ ਜੀ ‘ ਤੋਂ ਇਲਾਵਾ ਜੱਸੀ ਗਿੱਲ ਅਤੇ ਰਣਜੀਤ ਬਾਵਾ ਦੀ ਫ਼ਿਲਮ ‘ ਹਾਈ ਐਂਡ ਯਾਰੀਆ’ ਵਿਚ ਵੀ ਨਜ਼ਰ ਆਉਣਗੇ।