Home Uncategorized ਹੁਣ 19 ਅਪ੍ਰੈਲ ਨੂੰ ਸਾਨੂੰ ਦੋਸਤੀ ਦੀ ਦੁਨੀਆ ਚ ਲੈ ਕੇ ਜਾਵੇਗੀ ਯਾਰਾ ਵੇ

ਹੁਣ 19 ਅਪ੍ਰੈਲ ਨੂੰ ਸਾਨੂੰ ਦੋਸਤੀ ਦੀ ਦੁਨੀਆ ਚ ਲੈ ਕੇ ਜਾਵੇਗੀ ਯਾਰਾ ਵੇ

by Amandeep Singh
Yaara Ve

ਪੰਜਾਬੀ ਫ਼ਿਲਮਾਂ ਚ ਅਜਿਹੇ ਬਹੁਤ ਹੀ ਘੱਟ ਨਿਰਦੇਸ਼ਕ ਹਨ ਜਿਹਨਾਂ ਨੂੰ ਹਮੇਸ਼ਾ ਕਾਨਸੈਪਟ ਅਤੇ ਕਹਾਣੀਆਂ ਚ ਕੁਝ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਨਾਂ ਤੋਂ ਵੀ ਘੱਟ ਉਹ ਨੇ ਜਿਹਨਾਂ ਨੇ ਪੀਰਿਅਡ ਡਰਾਮਾ ਸ਼ੈਲੀ ਚ ਫਿਲਮ ਬਣਾਉਣ ਦੀ ਹਿੰਮਤ ਕੀਤੀ ਹੈ ਕਿਉਂਕਿ ਇਸ ਵਿੱਚ ਉਸ ਸਮੇਂ ਦੇ ਬਾਰੇ ਵਿੱਚ ਜਾਣਕਾਰੀ ਇੱਕਠੀ ਕਰਨ ਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇੱਕ ਅਜਿਹੇ ਨਿਰਦੇਸ਼ਕ ਜਿਹਨਾਂ ਨੇ ਹਮੇਸ਼ਾ ਆਪਣੀ ਫ਼ਿਲਮਾਂ ਚ ਕੁਝ ਨਵਾਂ ਦਿਖਾਇਆ ਹੈ ਅਤੇ ਨਵੇਂ ਪ੍ਰਯੋਗ ਕੀਤੇ ਹਨ, ਉਹ ਹੈ ਰਾਕੇਸ਼ ਮਹਿਤਾ। ਅਤੇ ਹੁਣ ਉਹ ਤਿਆਰ ਹਨ ਸਾਨੂੰ ਭਾਰਤ -ਪਾਕਿਸਤਾਨ ਵੰਡ ਦੇ ਸਮੇਂ ਦੀ ਇੱਕ ਅਮਰ ਦੋਸਤੀ ਅਤੇ ਪਵਿੱਤਰ ਪ੍ਰੇਮ ਦੀ ਕਹਾਣੀ ਸੁਣਾਉਣ ਲਈ ਆਪਣੇ ਆਉਣ ਵਾਲੀ ਫਿਲਮ ਯਾਰਾ ਵੇ ਦੇ ਜ਼ਰੀਏ। ਇਹ ਫਿਲਮ ਸੱਚੀ ਕਹਾਣੀਆਂ ਅਤੇ ਘਟਨਾਵਾਂ ਤੇ ਅਧਾਰਿਤ ਹੈ।

ਇਸ ਪੀਰਿਅਡ ਫਿਲਮ ਵਿੱਚ ਯੁਵਰਾਜ ਹੰਸ, ਗਗਨ ਕੋਕਰੀ ਅਤੇ ਮੋਨਿਕਾ ਗਿੱਲ ਮੁੱਖ ਕਿਰਦਾਰ ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਦੇ
ਅਨੁਭਵੀ ਅਦਾਕਾਰ ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਸੀਮਾ ਕੌਸ਼ਲ, ਬੀ ਐਨ ਸ਼ਰਮਾ, ਰਘਬੀਰ ਬੋਲੀ,
ਗੁਰਪ੍ਰੀਤ ਕੌਰ ਭੰਗੂ ਅਤੇ ਰਾਣਾ ਯੰਗ ਬਹਾਦਰ ਇਸ ਫਿਲਮ ਵਿੱਚ ਖਾਸ ਕਿਰਦਾਰ ਨਿਭਾ ਰਹੇ ਹਨ। ਫਿਲਮ ਲਿਖੀ ਹੈ ਰੁਪਿੰਦਰ ਇੰਦਰਜੀ ਨੇ ਅਤੇ ਇਸਦੇ ਨਿਰਮਾਤਾ
ਹਨ ਬੱਲੀ ਸਿੰਘ ਕੱਕੜ। ਇਹ ਫਿਲਮ 19 ਅਪ੍ਰੈਲ 2019 ਨੂੰ ਰਿਲੀਜ਼ ਕੀਤੀ ਜਾਵੇਗੀ। ਫਿਲਮ ਦੇ ਬਾਰੇ ਚ ਗੱਲ ਕਰਦੇ ਹੋਏ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ, ਟਾਇਟਲ ਤੋਂ ਹੀ ਇਹ ਜ਼ਾਹਿਰ ਹੁੰਦਾਹੈ ਯਾਰਾ ਵੇ ਮਾਸੂਮ ਉਮਰ ਚ ਸ਼ੁਰੂ ਹੋਈ ਦੋਸਤੀਆਂ ਦੀ ਕਹਾਣੀ ਹੈ ਜੋ ਜ਼ਿੰਦਗੀ ਭਰ ਸੱਚਾਈ ਅਤੇ ਪਵਿੱਤਰਤਾ ਨਾਲ ਸਾਡੇ ਨਾਲ ਚੱਲਦੀ ਹੈ। ਇਹ ਉਹਨਾਂ ਪਿਆਰ ਭਰੇ ਰਿਸ਼ਤਿਆਂ ਅਤੇ ਬੰਧਨਾਂ ਨੂੰ ਵੀ ਦਰਸ਼ਾਏਗੀ ਜੋ ਅਸੀਂ ਜੀਵਨ ਦੀ ਰਾਹ ਚ ਬਣਾਉਣੇ ਹਾਂ। ਫਿਲਮ ਚ ਜਜ਼ਬਾਤ, ਡਰਾਮਾ, ਰੋਮਾਂਸ ਅਤੇ ਕਾਮੇਡੀ ਦਾ ਸਰਵਉੱਚ ਮਿਸ਼੍ਰਣ ਹੈ ਅਤੇ ਉਸ ਸਮੇਂ ਦੀ ਕਹਾਣੀ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਬਟਵਾਰੇ ਦੇ ਦਰਦ ਨੂੰ ਝੱਲ ਰਹੇ ਸੀ।

ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਕਰ ਰਹੇ ਹਨ। ਜਦੋਂ ਤੁਸੀਂ ਦੋਸਤੀ ਤੇ ਕੋਈ ਫਿਲਮ ਬਣਾਉਂਦੇ ਹੋ ਅਤੇ ਉਹ ਵੀ ਇੱਕ ਖਾਸ ਸਮੇਂ ਤੇ ਅਧਾਰਿਤ ਹੋਵੇ ਤਾਂ ਇਹ ਜਰੂਰੀ ਹੈ ਕਿ ਤੁਸੀਂ ਉਸ ਸਮੇਂ ਦੀ ਸੱਚੀ ਤਸਵੀਰ ਦਿਖਾਓ ਤਾਂ ਕਿ ਲੋਕ ਉਸ ਨਾਲ ਜੁੜਿਆ ਹੋਇਆ ਮਹਿਸੂਸ ਕਰ ਸਕਣ। ਮੈਂਨੂੰ ਯਕੀਨ ਹੈ ਕਿ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਅਤੇ ਦਰਸ਼ਕ ਇਸਨੂੰ ਦੇਖਣ ਦੇ ਲਈ ਅਪ੍ਰੈਲ ਚ ਸਾਡੇ ਨਾਲ ਜਰੂਰ ਜੁੜਨਗੇ। ਇਸ ਫਿਲਮ ਦੇ ਬਾਰੇ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਫਿਲਮ ਦੇ ਨਿਰਮਾਤਾ ਬੱਲੀ ਸਿੰਘ ਕੱਕੜ ਨੇ ਕਿਹਾ,ਇਸ ਫਿਲਮ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ ਜੋ ਕਿ ਸਭ ਦੇ ਅਨੁਰੂਪ ਹੋਵੇਗੀ। ਰਾਕੇਸ਼ ਮਹਿਤਾ ਬੇਹਤਰੀਨ ਨਿਰਦੇਸ਼ਕ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਫਿਲਮ ਬਣਾਉਂਦੇ ਵਕ਼ਤ ਉਹਨਾਂ ਦੀ ਪ੍ਰਾਥਮਿਕਤਾ ਹੁੰਦੀ ਹੈ ਕਿ ਉਹ ਦਰਸ਼ਕਾਂ ਨੂੰ ਸਰਵਉੱਚ ਫਿਲਮ ਦੇ ਸਕਣ। ਉਹਨਾਂ ਦਾ ਧਿਆਨ ਹਮੇਸ਼ਾ ਇਸ ਵੱਲ ਸੀ ਕਿ ਵੰਡ ਦੇ ਸਮੇਂ ਦੀ ਦੁਚਿਤੀ ਭਰੀ ਭਾਵਨਾਵਾਂ ਨੂੰ ਲੋਕਾਂ ਦੇ ਸਾਹਮਣੇ ਬਾਖੂਬੀ ਲਿਆ ਸਕਣ। ਕਿੰਨੀਆਂ ਹੀ ਜਾਨਾਂ ਗਈਆਂ, ਕਿੰਨੇ ਹੀ ਬੰਦਨ ਟੁੱਟੇ, ਯਾਰਾ ਵੇ ਬੇਸ਼ੱਕ ਉਸ ਸਮੇਂ ਦੀ ਕਹਾਣੀ ਹੈ ਪਰ ਇਹ ਸਦਾਬਹਾਰ ਰਹੇਗੀ। ਮੈਂਨੂੰ ਲੱਗਦਾ ਹੈ ਕਿ 19 ਅਪ੍ਰੈਲ ਤੱਕ ਦਾ ਇਹ ਇੰਤਜ਼ਾਰ ਸਫਲ ਰਹੇਗਾ ਅਤੇ ਮੈਂਨੂੰ ਉਮੀਦ ਹੈ ਕਿ ਲੋਕ ਯਾਰਾ ਵੇ ਨੂੰ ਆਪਣਾ ਪਿਆਰ ਦੇਣਗੇ।
ਤਾਂ ਫਿਰ ਕੈਲੰਡਰ ਤੇ ਇਹ ਤਾਰੀਖ ਨੋਟ ਕਰ ਲਈਏ ਕਿਉਂਕਿ ਇਹ ਟੀਮ ਤਾਂ ਤਿਆਰ ਹੈ ਅਪ੍ਰੈਲ ਚ ਤੁਹਾਡਾ ਮਨੋਰੰਜਨ ਕਰਨ ਲਈ ਨਜ਼ਦੀਕੀ ਸਿਨੇਮਾਘਰਾਂ ਚ।

Related Posts

Leave a Comment