ਟੀਮ ਨੇ ਕੀਤਾ ਫਸਟ ਲੁੱਕ ਪੋਸਟਰ
ਨਿੱਤ ਦਿਨ ਬਣ ਰਹੀਆਂ ਪੰਜਾਬੀ ਫ਼ਿਲਮਾਂ ਦਰਸ਼ਕਾਂ ਦਾ ਜਿੱਥੇ ਖੂਬ ਮਨੋਰੰਜਨ ਕਰ ਰਹੀਆਂ ਹਨ ,
ਉੱਥੇ ਕਾਮੇਡੀ ਦੇ ਨਾਲ ਨਾਲ ਸਮਾਜ ਨੂੰ ਕੁਝ ਨਾ ਕੁਝ ਮੈਸ਼ਜ ਵੀ ਦੇ ਰਹੀਆਂ ਹਨ ਜੋ ਪੰਜਾਬੀ ਸਿਨੇਮਾ ਦੇ ਵਿਕਾਸ ਲਈ ਇੱਕ ਚੰਗੀ
ਗੱਲ ਹੈ। ਇਸੇ ਲੜੀ ਤਹਿਤ ਇੱਕ ਹੋਰ ਪੰਜਾਬੀ ਕਾਮੇਡੀ ਫ਼ਿਲਮ ਬਾਰਾਤ ਬੰਦੀ ਬਣਨ ਜਾ ਰਹੀ ਹੈ, ਜਿਸਦਾ ਨਿਰਦੇਸ਼ਨ ਰਵੀ
ਵਰਮਾ ਕਰਨਗੇ। ਡਰੀਮ ਵਰਕ ਪ੍ਰੋਡਕਸਨ ਤੇ ਸਟਾਰ ਇੰਟਰਟੇਨਰਜ਼ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਨਿਰਮਾਤਾ
ਹਰਜਿੰਦਰ ਸਿੰਘ ਗਰਜ਼ਾ ਅਤੇ ਆਰਤੀ ਵਰਮਾ ਹਨ। ਗੁਰਪ੍ਰੀਤ ਸਿੰਘ ਗੋਗਾ ਇਸ ਫ਼ਿਲਮ ਦੇ ਸਹਿ ਨਿਰਮਾਤਾ ਹਨ। ਨਿਰਦੇਸ਼ਨ ਚ
ਨਾਲ ਹੋਣਗੇ ਰਮਨ ਢੱਗਾ. ਇਸ ਵਿੱਚ ਸ਼ੈਰੀ ਮਾਨ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ ਗਿੰਨੀ
ਕਪੂਰ,ਪੂਜਾ ਵਰਮਾ ਅਤੇ ਅਮਨ ਹੁੰਦਲ, ਅਮਨ ਨੂਰੀ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਬਦਰ ਖਾਂਨ ਨੇ ਲਿਖੀ
ਹੈ। ਡਾਇਲਾਗ ਸੁਰਿੰਦਰ ਅੱਗਰਵਾਲ ਤੇ ਨਵੀ ਸਿੱਧੂ ਨੇ ਲਿਖੇ ਹਨ।
ਪ੍ਰੈੱਸ ਸੰਮੇਲਨ ਦੌਰਾਨ ਫ਼ਿਲਮ ਦੀ ਸਮੁੱਚੀ ਟੀਮ ਅਤੇ ਨਿਰਮਾਤਾ ਹਰਜਿੰਦਰ ਸਿੰਘ ਗਰਜ਼ਾ ਅਤੇ ਆਰਤੀ ਵਰਮਾ ਅਤੇ
ਨਿਰਦੇਸ਼ਕ ਰਵੀ ਵਰਮਾ ਮੌਜੂਦ ਸਨ ਜਿੰਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਫ਼ਿਲਮ ਚੰਗੇ ਵਿਸ਼ੇ ਦੀ
ਕਾਮੇਡੀ ਅਤੇ ਪਰਿਵਾਰਕ ਵਿਸ਼ੇ ਦੀ ਫ਼ਿਲਮ ਹੈ ਜੋ ਦਰਸ਼ਕਾ ਦਾ ਚੰਗਾ ਮਨੋਰੰਜਨ ਕਰੇਗੀ। ਅਸੀ ਪੰਜਾਬੀ ਫ਼ਿਲਮਾਂ ਦੇ ਨਾਮੀਂ
ਕਲਾਕਾਰ ਗੁਰਪ੍ਰੀਤ ਘੁੱਗੀ ਜਿਹੇ ਸਫ਼ਲ ਕਲਾਕਾਰਾਂ ਨੂੰ ਲੈ ਕੇ ਕੰਮ ਕਰਦਿਆ ਮਾਣ ਮਹਿਸੂਸ ਕਰ ਰਹੇ ਹਾਂ । ਇਸ ਫ਼ਿਲਮ
ਦੀ ਸੂਟਿੰਗ ਚੰਡੀਗੜ੍ਹ ਦੇ ਆਸ ਪਾਸ ਕੀਤੀ ਜਾਵੇਗੀ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਇਹ ਇੱਕ ਵਧੀਆਂ ਵਿਸ਼ੇ ਦੀ ਫ਼ਿਲਮ ਹੈ
ਜੋ ਦਰਸ਼ਕਾਂ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਸੁਨੇਹੇ ਵੀ ਦੇਵੇਗੀ।