ਪਿਆਰ ਮੁੱਹਬਤ ਦੇ ਰਿਸ਼ਤਿਆਂ ਦੀ ਅਹਿਮੀਅਤ ਤੇ ਇਨਸਾਫ ਲਈ ਲੜਾਈ
ਵਾਲੇ ਇੱਕ ਸੱਚੇ ਪ੍ਰੇਮੀ ਦੀ ਦਾਸਤਾਨ ਪੰਜਾਬੀ ਸਿਨੇਮਾ ਲਈ ਯਾਦਗਾਰ
ਫਿਲਮ ਸਾਬਿਤ ਹੋਵੇਗੀ
ਦਿਨੋ ਦਿਨ ਹੋ ਰਹੇ ਮਨੁੱਖੀ ਰਿਸ਼ਤਿਆਂ ਦੇ ਘਾਣ, ਪਿਆਰ ਮੁਹੱਬਤ ਦੇ ਰਿਸ਼ਤਿਆਂ ਦੇ
ਹੋ ਰਹੇ ਕਤਲ ਵੱਧ ਰਹੇ ਵਿਦੇਸ਼ੀ ਕਲਚਰ ਦੇ ਪ੍ਰਭਾਵ ਨੇ ਆਮ ਆਦਮੀ ਨੂੰ ਹੈਵਾਨ ਬਣਾ
ਦਿੱਤਾ ਹੈ।
ਸਾਡਾ ਸਿਨਮਾ ਮੁੱਢ ਤੋਂ ਹੀ ਅਜਿਹੇ ਸਮਾਜਿਕ ਮੁੱਦਿਆਂ ਅਧਾਰਤ ਫਿਲਮਾਂ ਦਾ ਨਿਰਮਾਣ
ਕਰਦਾ ਰਿਹਾ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਵਿਚਲੇ ਸੱਚ ਨੂੰ ਪਰਦੇ ਤੇ ਵਿਖਾ
ਕੇ ਲੋਕਾਂ ਨੂੰ ਕੋਈ ਚੰਗਾ ਸੁਨੇਹਾ ਦਿੱਤਾ ਜਾ ਸਕੇ। ਇੰਨੀ ਦਿਨੀ ਪੰਜਾਬ
ਅਨੇਕਾਂ ਮੁੱਦਿਆਂ ਨਾਲ ਚਰਚਾ ਦੇ ਦੌਰ ਵਿੱਚ ਹੈ। ਰਾਜਨੀਤਿਕ ਧਾਰਮਿਕ ਤੇ
ਸਮਾਜਿਕ ਅਨੇਕਾਂ ਮੁੱਦਿਆਂ ਚ ਇੱਕ ਮੁੱਦਾ ਪਿਆਰ ਵਿਆਰ ਅਧਾਰਤ ਕਤਲ ਹੋਈ
ਜੱਸੀ ਸਿੱਧੂ ਦਾ ਪੂਰੀ ਤਰਾਂ ਗਰਮਾਇਆ ਰਿਹਾ ਹੈ ਜਿਸਦੇ ਪਤੀ ਮਿੱਠੂ ਨੇ
ਇਨਸਾਫ ਦੀ ਲੰਬੀ ਲੜਾਈ ਲੜੀ।
ਜੱਸੀ ਸਿੱਧੂ ਤੇ ਸੁਖਵਿੰਦਰ ਮਿੱਠੂ ਦੀ ਪਿਆਰ ਦੀ ਅਸਲ ਕੇਰਲੀ ਅਧਾਰਤ ਇੱਕ
ਫਿਲਮ ਦਾ ਨਿਰਮਾਣ ਹੋਣ ਜਾ ਰਿਹਾ ਹੈ ਜੋ ੧੯੯੭ ਦੇ ਦੌਰ ਵਿਚਲੇ ਹਾਲਾਤਾਂ ਦੀ
ਤਰਜਾਮਾਨੀ ਕਰਦੀ ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਸੋਚ, ਇਛਾਵਾਂ ਤੇ
ਮਾਨਸਿਕਤਾਂ ਦੀ ਸ਼ਿਕਾਰ ਹੋਈਆਂ ਮਨੁੱਖੀ ਕਦਰਾਂ ਕੀਮਤਾਂ ਦੀ ਕਹਾਣੀ
ਹੋਵੇਗੀ।
ਡਰੀਮ ਰਿਆਲਟੀ ਵੱਲੋਂ ਪਹਿਲਾਂ ਰਿਲੀਜ ਡਾਕੂਆਂ ਦਾ ਮੁੰਡਾ, ਰੁਪਿੰਦਰ ਗਾਂਧੀ,
ਕਾਕਾ ਜੀ ਦੀ ਸਫਲਤਾਂ ਤੋਂ ਬਾਅਦ ਸੱਚੀ ਕਹਾਣੀ ਅਘਾਰਤ ਇਸ ਫਿਲਮ ਵਿੰਚ ਵੀ
ਅੱਜ ਦਾ ਸੁਪਰਸਟਾਰ ਦੇਵ ਖਰੌੜ ਅਹਿਮ ਭੂਮਿਕਾ ਚ ਨਜਰ ਆਵੇਗਾ। ਅਦਾਕਾਰ ਦੇਵ
ਖਰੌੜ ਨੇ ਕਿਹਾ ਕਿ ਇਕ ਅਭਿਨੇਤਾ ਹੋਣ ਦੇ ਨਾਤੇ ਸਚਾਈ ਦੇ ਨੇੜਲੇ ਕਿਰਦਾਰ
ਨਿਭਾਉਣੇ ਉਸਨੂੰ ਚੰਗੇ ਲ ਗਦੇ ਹਨ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਸ ਸਬੰਧਤ
ਵਿਅਕਤੀਤੱਵ ‘ਚ ਆਪਣੇ ਆਪ ਨੂੰ ਉਤਾਰ ਕੇ ਚੰਗੀ ਪੇਸ਼ਕਾਰੀ ਕਰ ਸਕਾਂ।
ਜੱਸੀ ਸਿੱਧੂ ਤੇ ਸੁਖਵਿੰਦਰ ਮਿੱਠੂ ਦੀ ਕਹਾਣੀ ਸਮਾਜਿਕ ਮੁੱਦਿਆਂ ਅਧਾਰਤ ਫਿਲਮ
ਹੈ। ਮੇਰਾ ਕਿਰਦਾਰ ਬੇਹੱਦ ਚਣੌਤੀ ਭਰਿਆ ਹੈ ਜਿਸਨੂੰ ਨਿਭਾਉਣ ਲਈ ਮੈਂ ਆਪਣੇ
ਆਪ ਨੂੰ ਕਿਰਦਾਰ ਚ ਢਾਲਣ ਲਈ ਯਤਨਸ਼ੀਲ ਹਾਂ।
ਇਸ ਮੋਕੇ ਨਿਰਮਾਤਾ ਰਵਨੀਤ ਕੌਰ ਚਾਹਲ ਤੇ ਰਾਜੇਸ. ਕੁਮਾਰ ਅਰੌੜਾ ਨੇ ਕਿਹਾ ਕਿ
ਅਸੀਂ ਸੁਖਵਿੰਦਰ ਮਿੱਠੂ ਦੇ ਧੰਨਵਾਦੀ ਹਾਂ ਜਿਨਾ ਨੇ ਆਪਣੀ ਜਿੰਦਗੀ ਅਧਾਰਤ
ਕਹਾਣੀ ਨੂੰ ਪਰਦੇ ਤੇ ਵਿਖਾਉਣ ਦੀ ਇਜਾਜਤ ਦਿੱਤੀ ਹੈ। ਇਹ ਫਿਲਮ ਪਿਆਰ
ਮੁੱਹਬਤ ਦੇ ਰਿਸ਼ਤਿਆਂ ਦੀ ਅਹਿਮੀਅਤ ਤੇ ਇਨਸਾਫ ਲਈ ਲੜਾਈ ਵਾਲੇ ਇੱਕ
ਸੱਚੇ ਪ੍ਰੇਮੀ ਦੀ ਦਾਸਤਾਨ ਪੰਜਾਬੀ ਸਿਨੇਮਾ ਲਈ ਯਾਦਗਾਰ ਫਿਲਮ ਸਾਬਿਤ ਹੋਵੇਗੀ।
ਫਿਲਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਅਰੋੜਾ ਤੇ ਰਵਨੀਤ ਕੌਰ
ਚਹਿਲ ਨੇ ਦੱਸਿਆ ਕਿ ਇਸ ਫਿਲਮ ਦਾ ਪੇਪਰ ਵਰਕ ਚੱਲ ਰਿਹਾ ਹੈ ਸਟਾਰਕਾਸਟਿੰਗ
ਦੀ ਚੋਣ ਹੋ ਚੁੱਕੀ ਹੈ ਜਿਸ ਬਾਰੇ ਬਹੁਤ ਜਲਦ ਐਲਾਨ ਹੋਵੇਗਾ ਅਤੇ ਬਹੁਤ ਜਲਦ ਫਿਲਮ
ਦੀ ਸੁਟਿੰਗ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਮੌਕੇ ਸੁਖਵਿੰਦਰ ਮਿੱਠੂ ਨੇ ਕਿਹਾ ਕਿ ਉਨਾਂ ਦੇ ਅਠਾਰਾਂ ਸਾਲਾਂ ਦੇ ਲੰਬੇ
ਸਘੰਰਸ਼ ਤੋਂ ਬਆਦ ਹੋਈ ਜਿੱਤ ਸੱਚੇ ਪਿਆਰ ਤੇ ਸਚਾਈ ਦੀ ਜਿੱਤ ਹੈ ਅਤੇ
ਉਹ ਅਪਾਣੀ ਮਰਹੂਮ ਪਤਨੀ ਤੇ ਆਪਣੇ ਪਿਆਰ ਦੇ ਕਾਤਲਾਂ ਨੂੰ ਸ਼ਜਾ ਦਵਾਉਣ ਵਿੱਚ
ਸਫਲ ਹੋਏ ਹਨ। ਉਨਾਂ ਅੱਗੇ ਕਿਹਾ ਕਿ ਡ੍ਰੀਮ ਰਿਆਲਟੀ ਬੈਨਰ ਵਲੋਂ ਉਨਾਂ ਦੀ
ਪਿਆਰ ਕਹਾਣੀ ਤੇ ਫਿਲਮ ਦਾ ਨਿਰਮਾਣ ਕਰਨ ਨਾਲ ਜਿਥੇ ਉਨਾਂ ਦੇ ਸੱਚੇ ਪਿਆਰ
ਅਤੇ ਪਿਆਰ ਲਈ ਲੜੀ ਲੜਾਈ ਦੀ ਕਹਾਣੀ ਪੰਜਾਬੀ ਪਰਦੇ ਰਾਹੀ ਲੋਕਾਂ ਤੱਕ
ਪਹੁੰਚੇਗੀ ਉਥੇ ਲੋਕ ਪਿਆਰ ਦੀ ਭਾਵਨਾਵਾਂ ਤੇ ਕਦਰਾਂ ਕੀਮਤਾਂ ਤੋਂ ਵੀ ਜਾਣੂ
ਹੋਣਗੇ।