ਰੁਮਾਂਸ, ਐਕਸ਼ਨ ਅਤੇ ਕਾਮੇਡੀ ਦਾ ਸੁਮੇਲ ਮਨੋਰੰਜਨ ਭਰਪੂਰ ਹੋਵੇਗੀ ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ” ਫ਼ਿਲਮ ‘ਬਣਜਾਰਾ’ ‘ਚ ਤੀਹਰੀ ਭੂਮਿਕਾ ਨਿਭਾਉਣਗੇ ਬੱਬੂ ਮਾਨ
5 ਦਸੰਬਰ (ਜਸਦੀਪ ਸਿੰਘ ਰਤਨ ) ਰਾਣਾ ਆਹਲੂਵਾਲੀਆ ਪ੍ਰੋਡਕ੍ਸ਼ਨਜ਼, ‘ਮਾਨ ਫ਼ਿਲਮਜ਼’ ਅਤੇ ਅਮੇਰਕਿਨ ਸਿਸਟਮ ਮੋਸ਼ਨ ਪਕਿਚਰਜ਼ ਅਤੇ ‘ਓਹਰੀ ਪ੍ਰੋਡਕਸ਼ਨ’ ਅਤੇ ਦੇ ਬੈਨਰ ਹੇਠ ਬਣੀ ਗਾਇਕ ਤੇ ਨਾਇਕ ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ’ ਆਗਾਮੀ 7 ਦਸੰਬਰ ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਨਣ ਲਈ ਤਿਆਰ ਹੈ।ਫ਼ਿਲਮ ਪ੍ਰਮੋਸ਼ਨ ਲਈ ਫ਼ਿਲਮ ਦੇ ਅਦਾਕਾਰ ਬੱਬੂ ਮਾਨ, ਹੀਰੋਇਨ ਸ਼ਰਧਾ ਆਰੀਆ, ਨਿਰਮਾਤਾ ਰਾਣਾ ਅਹਲੂਵਾਲੀਆ ਅਤੇ ਨਿਰਦੇਸ਼ਕ ਮੁਸਤਾਕ ਪਾਸ਼ਾ ਅੱਜ ਵਿਸ਼ੇਸ਼ ਤੌਰ ‘ਤੇ ਚੰਡੀਗਡ਼੍ ਪੁੱਜੇ। ਫ਼ਿਲਮ ਨੂੰ ‘ਓਹਰੀ ਪ੍ਰੋਡਕਸ਼ਨ ਵਲੋਂ ੭ ਦਸੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰ ਸੰਮੇਲਨ ਦੌਰਾਨ ਅਦਾਕਾਰ ਬੱਬੂ ਮਾਨ ਨੇ ਦੱਸਿਆ ਕਿ ਇਹ ਫ਼ਿਲਮ ‘ਬਣਜਾਰਾ’ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਇੱਕ ਨਵੇਂ ਫਲੇਵਰ ਦੀ ਹੈ।ਦੇਸ਼ ਦੀ ਵੰਡ ਸਮੇਂ ਦੇ ਹਾਲਾਤਾਂ ਨਾਲ ਜੁੜੀ ਇਹ ਫ਼ਿਲਮ ਇੱਕ ਟਰੱਕ ਡਰਾਇਵਰ ਦੀ ਜ਼ਿੰਦਗੀ ‘ਤੇ ਅਧਾਰਤ ਹੈ । ਉਨਾਂ ਕਿਹਾ ਕਿ ਫ਼ਿਲਮ ਵਿੱਚ ਇੱਕ ਟਰੱਕ ਡਰਾਇਵਰ ਦੀਆਂ ਤਿੰਨ ਪੀੜੀਆਂ ਦੇ ਰਿਸ਼ਤਿਆਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ ਜੋ ਕਿ ਉਨਾਂ ਦੀ ਜਿੰਦਗੀ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਵੇਗੀ।ਉਨਾਂ ਅੱਗੇ ਦੱਸਿਆ ਕਿ ਦਰਸ਼ਕ ਉਨਾਂ ਨੂੰ ਪਹਿਲੀ ਵਾਰ ਇਸ ਫ਼ਿਲਮ ਵਿੱਚ ਵੱਖ-ਵੱਖ ਤਿੰਨ ਕਿਰਦਾਰਾਂ ‘ਚ ਦੇਖਣਗੇ ਜੋ ਪਹਿਲਾਂ ਕਦੇ ਵੀ ਤੇ ਕਿਸੇ ਵੀ ਫ਼ਿਲਮ ‘ਚ ਅਜਿਹਾ ਨਹੀਂ ਹੋਇਆ।
ਫ਼ਿਲਮ ਹੀਰੋਇਨ ਸ਼ਰਧਾ ਆਰੀਆ ਨੇ ਕਿਹਾ ਕਿ ਫ਼ਿਲਮ ‘ਬਣਜਾਰਾ’ ਦੀ ਸਮੁੱਚੀ ਟੀਮ ਨਾਲ ਇਸ ਪ੍ਰਾਜੈਕਟ ‘ਤੇ ਕੰਮ ਕਰਨਾ ਬਹੁਤ ਮਜ਼ੇਦਾਰ ਰਿਹਾ ਅਤੇ ਮੈਂ ਮੰਨਦੀ ਹਾਂ ਕਿ ਇਹ ਮੇਰੇ ਕੈਰੀਅਰ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਆਸ ਹੈ ਕਿ ਦਰਸ਼ਕ ਨੂੰ ਇਹ ਫ਼ਿਲਮ ਬੇਹੱਦ ਪਸੰਦ ਆਵੇਗੀ।
ਫ਼ਿਲਮ ਬਾਰੇ ਨਿਰਦੇਸ਼ਕ ਮੁਸਤਾਕ ਪਾਸ਼ਾ ਨੇ ਦੱਸਿਆ ਕਿ ਦਰਸ਼ਕ ਇਸ ਫ਼ਿਲਮ ਵਿੱਚ ਬੱਬੂ ਮਾਨ ਨੂੰ ਬਾਲੀਵੁੱਡ ਦੀਆਂ ਤਿੰਨ ਹੀਰੋਇਨਾਂ ਨਾਲ ਵੱਖ ਵੱਖ ਸਮੇਂ ਦੀਆਂ ਭੂਮਿਕਾਵਾਂ ਅਨੁਸਾਰ ਵੇਖਣਗੇ। ਇਸ ਤਰਾਂ ਉਸਦੀ ਅਦਾਕਾਰੀ ਦੇ ਕਈ ਰੰਗ ਨਜ਼ਰ ਆਉਣਗੇ। ਇਹ ਫ਼ਿਲਮ ਰੁਮਾਂਸ, ਐਕਸ਼ਨ ਅਤੇ ਕਾਮੇਡੀ ਦਾ ਸੁਮੇਲ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ। ਉਨਾਂ ਅੱਗੇ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗ ਲੇਖਕ ਸੁਰਮੀਤ ਮਾਵੀ ਹਨ।ਉਨਾਂ ਅੱਗੇ ਕਿਹਾ ਕਿ ਫ਼ਿਲਮ ‘ਬਣਜਾਰਾ’ ਵਿੱਚ ਬੱਬੂ ਮਾਨ, ਸ਼ਰਧਾ ਆਰਿਆ,ਜੀਆ ਮੁਸਤਫ਼ਾ, ਸ਼ਾਰਾ ਖੱਤਰੀ, ਰਾਣਾ ਰਣਬੀਰ, ਫਿਦਾ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਪਿੰਕੀ ਸੱਗੂ, ਪ੍ਰਕਾਸ਼ ਗਾਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਇਸ ਦੌਰਾਨ ਫ਼ਿਲਮ ਨਿਰਮਾਤਾ ਰਾਣਾ ਅਹਲੂਵਾਲੀਆ ਨੇ ਕਿਹਾ ਕਿ ਫ਼ਿਲਮ ‘ਬਣਜਾਰਾ’ ਇਕ ਟਰੱਕ ਡਰਾਈਵਰ ਦੀ ਅਸਲ ਜ਼ਿੰਦਗੀ ਦੇ ਨੇੜੇ ਦੀ ਕਹਾਣੀ ਹੈ ਅਤੇ ਬੱਬੂ ਮਾਨ ਇਸ ਫ਼ਿਲਮ ‘ਚ ਪਹਿਲਾਂ ਦਾਦਾ ਫਿਰ ਪੁੱਤਰ ਅਤੇ ਪੋਤੇ ਦੀ ਭੂਮਿਕਾ ਦੀ ਤੀਹਰੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਨਾਂ ਕਿਹਾ ਕਿ ਦਰਸ਼ਕ ਨਿਸ਼ਚਿਤ ਹੀ ਇਸ ਫਿਲਮ ਨਾਲ ਆਪਣੇ ਆਪ ਨੂੰ ਜੋੜ ਸਕਣਗੇ।
ਫਿਲਮ ਚ ਕੁਲ ਪੰਜ ਗਾਣੇ ਨੇ ਜਹਿਦਾ ਸੰਗੀਤ ਤਿਆਰ ਕੀਤਾ ਹੈ ਬੱਬੂ ਮਾਨ ਨੇ ਤੇ ਗਾਣਆਿਂ ਨੂੰ ਲਿਖਿਆ ਵੀ ਬੱਬੂ ਮਾਨ ਨੇ ਹੀ ਹੈ ਤੇ ਇਹਨਾਂ ਗੀਤਾਂ ਨੂੰ ਆਪਣੀ ਸੁਰੀਲੀ ਅਵਾਜ਼ਾਂ ਨਾਲ ਗਾਇਆ ਹੈ ਬੱਬੂ ਮਾਨ ਤੇ ਨੇ.