Home Flims ‘Ranjha Refugee’ Punjabi Movie is all set to be released in Cinemas on October 26

‘Ranjha Refugee’ Punjabi Movie is all set to be released in Cinemas on October 26

by Amandeep Singh
punjabi movie ranjha refugee

ਰਾਂਝਾ ਰਿਫਊਜੀ ਇਕ ਆਗਾਮੀ ਪੰਜਾਬੀ ਫ਼ਿਲਮ ਹੈ ਜੋ ਕਿ 26 ਅਕਤੂਬਰ ਨੂੰ ਰਿਲੀਜ਼ ਨੂ ਤਿਆਰ ਹੈ|ਇਹ ਫ਼ਿਲਮ
ਨਿਰਮਾਤਾ ਤਰਸੇਮ ਕੋਸ਼ਲ ਅਤੇ ਸੁਦੇਸ਼ ਠਾਕੁਰ ਦੁਆਰਾ ਜੇ.ਬੀ. ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ|
ਇਹ ਫਿਲਮ ਅਵਤਾਰ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਨਿਰਦੇਸ਼ਤ ਕੀਤੀ ਗਈ ਹੈ, ਜੋ ਕਿ ਮਿੱਟੀ ਨਾ ਫਰੋਲ ਜੋਗੀਆ
(2015) ਅਤੇ ਰੁਪਿੰਦਰ ਗਾਂਧੀ: ਦਾ ਰੌਬਿਨਹਾਊਡ (2017) ਵਰਗੀਆਂ ਫਿਲਮਾ ਕਰਕੇ ਮਸ਼ਹੂਰ ਹਨ|ਇਹ ਦੋਹਾਂ
ਫਿਲਮਾ ਓਹ੍ਨਾ ਦੀਆਂ ਲਿਖਤਾਂ ਅਤੇ ਨਿਰਦੇਸ਼ਕ ਸਨ|
ਫਿਲ੍ਮ ਰਾਂਝਾ ਰਿਫਊਜੀ ਵਿਚ ਰੋਸ਼ਨ ਪ੍ਰਿੰਸ & ਰਾਂਝਾ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ ਜਿਸਦੀ ਦਿਲਚਸਪੀ ਸਾਨਵੀ
ਧੀਮਾਨ ਵਿਚ ਹੈ| ਇਹ ਫਿਲਮ ਭਾਰਤ ਅਤੇ ਪਾਕਿਸਤਾਨ ਬਾਰੇ ਵੀ ਗੱਲ ਕਰਦੀ ਹੈ| ਇਸ ਫ਼ਿਲਮ ਦਾ ਸਭ ਤੋਂ ਵੱਧ
ਆਕਰਸ਼ਣ ਇਹ ਹੈ ਕਿ ਰੋਸ਼ਨ ਪ੍ਰਿੰਸ ਟ੍ਰੇਲਰ ਵਿਚ ਡਬਲ ਰੋਲ ਵਿਚ ਨਜ਼ਰ ਆ ਰਹੇ ਹਨ||
ਇਹ ਫਿਲਮ ਇੱਕ ਰੋਮਾਂਟਿਕ ਡਰਾਮਾ ਹੈ ਅਤੇ ਕਾਮੇਡੀ ਨਾਲ ਭਰਪੂਰ ਹੈ| 1971 ਦੇ ਯੁੱਧ ਤੋਂ ਪਹਿਲਾਂ ਦੇ ਸਾਲਾਂ ਵਿਚ
ਸਥਾਪਿਤ ਹੋਈ, ਇਹ ਫਿਲ੍ਮ ਇਕ ਵਿਅਕਤੀ ਦੀ ਕਹਾਣੀ ਦਸਦੀ ਹੈ ਜੋ ਆਪਣੇ ਜੀਵਨ ਦਾ ਪਿਆਰ ਪ੍ਰਾਪਤ ਕਰਨ ਦੀ
ਕੋਸ਼ਿਸ਼ ਕਰਦਾ ਹੈ, ਜਿਸਦਾ ਨਾਮ ਪ੍ਰੀਤੋ ਹੈ| ਪ੍ਰੀਤੋ ਦੀ ਮਾਂ ਉਸਦਾ ਵਿਆਹ ਕਿੱਤੇ ਹੋਰ ਪੱਕਾ ਕਰ ਦਿੰਦੀ ਹੈ ਅਤੇ ਰਾਂਝਾ
ਵਿਆਹ ਨੂੰ ਤੋੜਨ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ| ਅੰਤ ਵਿਚ ਉਹ ਸਫਲਤਾ ਪ੍ਰਾਪਤ ਕਰਦਾ ਹੈ, ਪਰ ਇਸ ਕਾਰਨ
ਉਸਨੂ ਪੂਰੇ ਪਿੰਡ ਦੇ ਗੁੱਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸਨੂ ਪਿੰਡ ਛਡਣਾ ਪੈਂਦਾ ਹੈ| ਫਿਰ ਉਹ ਇਕ ਹੋਰ ਨਵੇ
ਅਧਿਆਇ ਸ਼ੁਰੂ ਕਰਨ ਵਾਸ੍ਤੇ ਫੌਜ ਵਿਚ ਸ਼ਾਮਲ ਹੋਣ ਲਈ ਜਾਂਦਾ ਹੈ, ਜਿਥੇ ਉਸਦਾ ਸਾਹਮਣਾ ਉਸਦੇ ਹਮਸ਼ਕਲ ਨਾਲ
ਹੁੰਦਾ ਹੈ ਜੋ ਕਿ ਸਰਹੱਦ ਦੇ ਦੂਜੇ ਪਾਸੇ ਦਾ ਹੈ|
ਬਹੁਤ ਸਾਰੇ ਰੋਮਾਂਚ ਨਾਲ ਭਰੀ ਹੋਈ ਇਹ ਫਿਲ੍ਮ 26 ਅਕਤੂਬਰ ਨੂੰ ਬਾਕਸ ਆਫਿਸ ਤੇ ਆਉਣ ਲਈ ਤਿਆਰ ਹੈ| ਇਸ
ਫਿਲਮ ਦੀ ਕਾਸ੍ਟ ਵਿਚ ਰੋਸ਼ਨ ਪ੍ਰਿੰਸ, ਸਾਨਵੀ ਧੀਮਾਨ, ਕਰਮਜੀਤ ਅੰਮੋਲ, ਹਰਬੀ ਸੰਘਾ, ਮਲਕੀਤ ਰੌਨੀ ਅਤੇ ਨਿਸਾ
ਬੰਨੋ ਸ਼ਾਮਲ ਹਨ| ਸੰਗੀਤ ਗੁਰਮੀਤ ਸਿੰਘ, ਜੱਸੀ X ਅਤੇ ਆਰ. ਡੀ. ਬੀਟ ਦੁਆਰਾ ਦਿੱਤਾ ਗਿਆ ਹੈ ਜਦੋਂ ਕਿ ਬੋਲ ਬਾਬੂ
ਸਿੰਘ ਮਾਨ ਅਤੇ ਹੈਪੀ ਰਾਏਕੋਟੀ ਦੁਆਰਾ ਦਿੱਤੇ ਗਏ ਹਨ| ਜਦਕਿ ਫਿਲ੍ਮ ਚ ਗਾਣਿਆ ਲਈ ਆਵਾਜ ਰੋਸ਼ਨ ਪ੍ਰਿਨ੍ਸ,
ਮੰਨਤ ਨੂਰ, ਫਿਰੋਜ ਖਾਨ, ਨ੍ਛ੍ਤਰ ਗਿੱਲ ਅਤੇ ਜੱਗੀ ਬਾਜਵਾ ਨੇ ਦਿਤੀ ਹੈ|

Related Posts

Leave a Comment