Home Flims Titanic Punjabi Movie Releasing 21 December 2018

Titanic Punjabi Movie Releasing 21 December 2018

by Amandeep Singh
Titanic Punjabi Film 21 Dec
ਚੰਡੀਗਡ਼੍ 17 ਨਵੰਬਰ – ‘ਦਾ ਟਾਈਟੈਨਿਕ ਫਿਲਮਜ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਅਤੇ ਨਿਰਮਾਤਾ ਹੈਰੀ ਪੁੰਜ ਤੇ ਬਲਜਿੰਦਰ ਸਿੰਘ ਵੱਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ ‘ਟਾਈਟੈਨਿਕ’  ਆਗਾਮੀ 21 ਦਸੰਬਰ 2018 ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਨਣ ਲਈ ਤਿਆਰ ਹੈ।ਜਾਣਕਾਰੀ ਅਨੁਸਾਰ ਪਾਲੀਵੁੱਡ ਫ਼ਿਲਮਾਂ ਦੀ ਸ਼੍ਰੇਣੀ ‘ਚ ਵਾਧਾ ਕਰਨ ਜਾ ਰਹੀ ਇਸ ਫ਼ਿਲਮ ਦੀ ਵੱਡੀ ਖਾਸੀਅਤ ਇਹ ਹੈ ਕਿ ਫ਼ਿਲਮ ਨਿਰਦੇਸ਼ਕ ਰਵੀ ਪੁੰਜ ਵਲੋਂ ਆਮ ਫ਼ਿਲਮਾਂ ਤੋਂ ਬਿਲਕੁਲ ਹੱਟ ਕੇ ਫ਼ਿਲਮ  ਲਈ ਇਕ ਨਵੇਂ ਵਿਸ਼ੇ ਦੀ ਚੋਣ ਕੀਤੀ ਹੈ । ਜਿਸ ਦਾ ਅੰਦਾਜਾ ਸਹਿਜੇ ਹੀ ਫ਼ਿਲਮ ਦੇ ਨਾਂਅ ਤੋਂ ਵੀ ਲੱਗ ਰਿਹਾ ਹੈ।ਫ਼ਿਲਮ ਸਬੰਧੀ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਸੰਮੇਲਨ ਦੌਰਾਨ ਨਿਰਮਾਤਾ
ਹੈਰੀ ਪੁੰਜ ਤੇ ਬਲਜਿੰਦਰ ਸਿੰਘ ਨੇ ਸਾਂਝੇ ਬਿਆਨ ‘ਚ ਕਿਹਾ ਕਿ ਲੇਖਕ- ਨਿਰਦੇਸ਼ਕ ਰਵੀ ਪੁੰਜ ਵੱਲੋਂ ਲਿਖੀ ਫ਼ਿਲਮ ‘ਟਾਈਟੈਨਿਕ’ ਜ਼ਿੰਦਗੀ ਦੀ ਅਨੋਖੀ ਸੱਚਾਈ ਨੂੰ ਬਿਆਨ ਕਰਦੀ ਇੱਕ ਅਜਿਹੀ ਫ਼ਿਲਮ ਹੈ ਜਿਸ ਰਾਹੀਂ ਉਨਾਂ ਸਮਾਜ ਦੇ ਉਸ ਪੱਖ ਨੂੰ ਉਜਾਗਰ ਕੀਤਾ ਹੈ ਜੋ ਹੁਣ ਤੱਕ ਫ਼ਿਲਮਾਂ ਵਿੱਚ ਅਣਗੌਲਿਆ ਹੀ ਰਿਹਾ ਹੈ।
ਜਿਵੇਂ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਸਰਕਾਰੀ ਨੀਤੀਆਂ ਆਦਿ।ਉਨਾਂ ਕਿਹਾ ਕਿ ਇਹ ਫ਼ਿਲਮ  ਰਾਜਨੀਤੀ ਅਤੇ ਸਰਕਾਰੀ ਕਾਰਗੁਜ਼ਾਰੀਆਂ ‘ਤੇ ਵਿੰਗ ਕੱਸਣ ਦੇ ਨਾਲ-ਨਾਲ ਇਨਾਂ ਕੁਰੀਤੀਆਂ ਦੇ ਖਾਤਮੇ ਲਈ ਅਵਾਜ਼ ਵੀ ਬੁਲੰਦ ਕਰੇਗੀ।ਇਸ ਮੌਕੇ ਫ਼ਿਲਮ ਨਿਰਦੇਸ਼ਕ ਰਵੀ ਪੁੰਜ ਨੇ ਕਿਹਾ ਕਿ ਮੌਜੂਦਾ ਸਮਾਜਿਕ  ਮੁੱਦਿਆਂ ਅਧਾਰਤ ਅਤੇ ਸੰਦੇਸ਼ ਪੂਰਵਕ ਉਨਾਂ ਦੀ ਇਸ ਫ਼ਿਲਮ ‘ਚ ਇਹ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਸਾਡੇ ਸਮਾਜ ‘ਚ ਭ੍ਰਿਸ਼ਟਾਚਾਰ ਦੇ ਬੇਰੁਜ਼ਗਾਰੀ ਦੇਸ਼ ਦੀ ਆਰਥਿਕ ਤੇ ਸਮਾਜਿਕ ਸਥਿਤੀ ਨੂੰ ਘੁਣ ਵਾਂਗ ਖਾ ਰਹੀ ਹੈ।ਭ੍ਰਿਸ਼ਟਾਚਾਰ ਹੀ ਬੇਰੁਜ਼ਗਾਰੀ ਦੀ ਨੀਂਹ ਹੈ, ਜਿਸ ਦਾ ਅਸਰ ਅੱਜ ਦੇ ਹਰ ਇਕ ਵਰਗ ‘ਤੇ ਪੈ ਰਿਹਾ ਹੈ। ਫ਼ਿਲਮ ਵਿਚ ਪੜ੍ਹੇ ਲਿਖੇ ਨੌਜਵਾਨਾਂ ਦੀ  ਜ਼ਿੰਦਗੀ ਦੇ ਅਜਿਹੇ ਅਜੀਬੋ-ਗਰੀਬ ਤੇ ਸੱਚਾਈ ਨਾਲ ਭਰੇ ਹਾਲਾਤ ਦਿਖਾਏ ਜਾਣਗੇ ਕਿ ਕਿਵੇਂ ਨੌਜਵਾਨ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਮਾੜੇ ਸਿਸਟਮ ਤੋਂ ਤੰਗ ਆ ਕੇ ਕੀ ਕੁਝ ਕਰਨ ਲਈ ਮਜਬੂਰ ਹੋ ਜਾਂਦੇ ਹਨ।ਉਨਾਂ ਅੱਗੇ ਦੱਸਿਆ ਕਿ ਫ਼ਿਲਮ ਵਿੱਚ ਮੁੱਖ ਕਿਰਦਾਰ ਰਾਜ ਸਿੰਘ ਝਿੰਜਰ, ਗੌਰਵ ਮੋਦਗਿੱਲ, ਕਮਲ ਖੰਗੂਰਾ, ਹੌਬੀ ਧਾਲੀਵਾਲ, ਮਲਕੀਤ ਰੌਣੀ, ਤਰਸੇਮ ਪੌਲ, ਗੁਰਪ੍ਰੀਤ ਕੌਰ ਭੰਗੂ, ਸਤਵਿੰਦਰ ਕੌਰ, ਸਤਵੰਤ ਕੌਰ ਸੰਨੀ ਗਿੱਲ, ਸਿਮਰਨ ਸਹਿਜਪਾਲ ,ਅਕਾਸ਼ ਗਿੱਲ ਅਤੇ ਨਿਹਾਲ ਪੁਰਬਾ ਆਦਿ ਨਜ਼ਰ ਆਉਣਗੇ।

ਇਸ ਦੌਰਾਨ ਅਦਾਕਾਰ ਮਲਕੀਤ ਸਿੰਘ ਰੌਣੀ ਨੇ ਕਿਹਾ ਕਿ ਇਹ ਫ਼ਿਲਮ ਟਾਈਟੈਨਿਕ ਦਾ ਨਾਇਕ ਨੈਵੀ ਵਿਚ ਸ਼ਾਮਿਲ ਹੋ ਕੇ ਦੇਸ਼ ਕੌਮ ਦੀ ਸੇਵਾ ਭਾਵਨਾ ਰੱਖਦਾ  ਹੈ ਅਤੇ ਇਹ  ਫ਼ਿਲਮ ਫੋਰਸ ਵਿਚ ਜਾਣ ਵਾਲੇ ਇਕ ਉੱਚ ਇਰਾਦਿਆਂ ਵਾਲੇ ਨੌਜਵਾਨ ਦੀ ਕਹਾਣੀ ਪੇਸ਼ ਕਰਦੀ ਹੈ।ਉਨਾਂ ਕਿ ਇਹ ਫਿਲਮ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਅਸਫਲਤਾ ਦਾ ਮੂੰਹ ਦੇਖਣ ਦੇ ਬਾਵਜੂਦ ਵੀ ਹੌਸਲਾ ਨਹੀਂ ਛੱਡਦਾ ਅਤੇ ਆਪਣੀ ਮਿਹਨਤ ਅਤੇ ਬੁਲੰਦ ਹੌਸਲੇ ਸਦਕਾ ਕੁਝ ਕਰ ਦਿਖਾਉਣ ਦੀ ਹਿੰਮਤ ਰੱਖਦਾ ਹੈ। ਸੰਗੀਤਕਾਰ  ਡੀ ਜੇ ਨਰਿੰਦਰ ਵੱਲੋਂ ਮਨਮੋਹਕ ਧੁਨਾਂ ਨਾਲ ਸ਼ਿੰਗਾਰੇ ਗਏ ਫਿਲਮ ਦੇ ਗੀਤਾਂ ਨੂੰ ਮਸ਼ਹੂਰ ਗਾਇਕ ਗੁਰਨਾਮ ਭੁੱਲਰ , ਫਿਰੋਜ਼ ਖਾਨ, ਨਿੰਜਾ, ਅਲੀ ਬ੍ਰਦਰਜ, ਦੀਪਕ ਢਿਲੋਂ ਆਰਤੀ ਗਿੱਲ ਅਤੇ ਅੰਗਰੇਜ ਮਾਨ ਨੇ ਗਾਇਆ ਹੈ।

Related Posts

Leave a Comment