ਪੰਜਾਬੀ ਫ਼ਿਲਮਾਂ ਤੋਂ ਪੰਜਾਬੀ ਦਰਸ਼ਕਾਂ ਦੀ ਉਮੀਦ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਲਈ ਫ਼ਿਲਮ ਨਿਰਮਾਤਾ, ਨਿਰਦੇਸ਼ਕ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਪੰਜਾਬੀ ਫ਼ਿਲਮ ਬੈੰਡ ਵਾਜੇ ਂ’ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇ, ਇਸ ਲਈ ਫ਼ਿਲਮ ਦੀ ਸਮੁੱਚੀ ਟੀਮ ਵੱਲੋਂ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਇਹ ਕਹਿਣਾ ਹੈ ਪੰਜਾਬੀ ਫ਼ਿਲਮ ਬੈੰਡ ਬਾਜੇ ਾਂ’ ਦੀ ਟੀਮ ਦਾ।
ਇਸ ਫ਼ਿਲਮ ਦੀ ਅਨਾਊਂਸਮੈਂਟ ਅੱਜ ਇਥੋਂ ਦੇ ਇਕ ਹੋਟਲ ‘ਚ ਕੀਤੀ ਗਈ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਸਮੀਪ ਕੰਗ, ਫ਼ਿਲਮ ਦੇ ਹੀਰੋ ਬੀਨੂੰ ਢਿੱਲੋਂ, ਹੀਰੋਇਨ ਮੈਂਡੀ ਤੱਖਡ਼ ਨਾਮਵਰ ਅਦਾਕਾਰ, ਜਸਵੰਿਦਰ ਭੱਲਾ ਗੁਰਪ੍ਰੀਤ ਘੁੱਗੀ, ਨਿਰਮਾਤਾ ਜਤੰਿਦਰ ਸ਼ਾਹ ਤੇ ਪੂਜਾ ਗੁਜਰਾਲ ਮੌਜੂਦ ਸਨ। ਸ਼ਾਹ ਐਨ ਸ਼ਾਹ ਪਕਿਚਰਜ਼ ਦੇ ਬੈਨਰ ਥੱਲੇ ਬਣਨ ਜਾ ਰਹੀ ਇਹ ਫ਼ਿਲਮ ੧੫ ਮਾਰਚ ੨੦੧੯ ਨੂੰ ਰਲੀਜ਼ ਕੱਿਤੀ ਜਾਵੇਗੀ.
ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਸਮੀਪ ਕੰਗ ਨੇ ਦੱਸਿਆ ਕਿ ਉਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਕਾਮੇਡੀ ਜ਼ੋਨਰ ਦੀ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਦਰਸ਼ਕ ਹਰ ਵਾਰ ਕੁਝ ਵੱਖਰਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਉਹ ਹਰ ਫ਼ਿਲਮ ‘ਚ ਕੁਝ ਅਜਿਹਾ ਲੈ ਕੇ ਆਉਣ ਜੋ ਦਰਸ਼ਕਾਂ ਨੂੰ ਪਸੰਦ ਆਵੇ। ਇਸ ਫ਼ਿਲਮ ‘ਚ ਵੀ ਦਰਸ਼ਕਾਂ ਨੂੰ ਸਭ ਕੁਝ ਵੱਖਰਾ ਨਜ਼ਰ ਆਵੇਗਾ। ਫ਼ਿਲਮ ‘ਚ ਬੀਨੂੰ ਢਿੱਲੋਂ ਦੇ ਨਾਲ ਨਾਲ ਨਾਮਵਾਰ ਅਦਾਕਾਰਾ ਮੈਂਡੀ ਤੱਖਡ਼ ਮੁੱਖ ਭੂਮਿਕਾ ਨਿਭਾ ਰਹੀ ਹੈ। ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਇਸ ਫ਼ਿਲਮ ਦੇ ਬਾਕੀ ਅਹਿਮ ਕਿਰਦਾਰ ਨਿਭਾ ਰਹੇ ਹਨ। ਇਸ ਮੌਕੇ ਫ਼ਿਲਮ ਦੇ ਮੁੱਖ ਅਦਾਕਾਰ ਬੀਨੂੰ ਢਿੱਲੋਂ ਨੇ ਕਿਹਾ ਕਿ ਉਹ ਆਪਣੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਖੁਸ਼ ਹਨ। ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਹ ਫ਼ਿਲਮ ਨਿਰੋਲ ਰੂਪ ‘ਚ ਪਰਿਵਾਰਕ ਫ਼ਿਲਮ ਹੋਵੇਗੀ, ਜੋ ਸਭ ਦੀ ਕਸਵੱਟੀ ‘ਤੇ ਖਰਾ ਉਤਰੇਗੀ।
ਇਸ ਮੌਕੇ ਮੈਂਡੀ ਤੱਖਡ਼ ਨੇ ਵੀ ਕਹਾ ਕੇ ਬੰਿਨੂ ਢੱਿਲੋਂ, ਜਸਵੰਿਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਵਰਗੇ ਵੱਡੇ ਕਲਾਕਾਰਾਂ ਨਾਲ ਕਮ ਕਰਨ ਦਾ ਮੌਕਾ ਮਲਿਣਾ ਇਕ ਸੁਪਨਾ ਸੱਚ ਹੋਣ ਵਰਗਾ ਹੈ ਤੇ ਓਹਨੂੰ ਪੂਰੀ ਉਮੀਦ ਹੈ ਕੇ ਦਰਸ਼ਕਾਂ ਨੂੰ ਉਸ ਦਾ ਕਰਿਦਾਰ ਬਹੁਤ ਪਸੰਦ ਆਵੇਗਾ.
ਇਸ ਮੌਕੇ ਹਾਜ਼ਰ ਅਦਾਕਾਰ ਗੁਰਪ੍ਰੀਤ ਘੁੱਗੀ ਅਤ ਜਸਵੰਿਦਰ ਭੱਲਾ ਨੇ ਕਿਹਾ ਕਿ ਫ਼ਿਲਮ ਦੇ ਟਾਈਟਲ ਨੇ ਇਹ ਬਿਆਨ ਕਰ ਰਿਹਾ ਹੈ ਕਿ ਇਹ ਫ਼ਿਲਮ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ‘ਚ ਦਰਸ਼ਕ ਉਨ੍ਹਾਂ ਨੂੰ ਇੱਕ ਵੱਖਰੇ ਅੰਦਾਜ਼ ‘ਚ ਦੇਖਣਗੇ। ਇਹ ਫ਼ਿਲਮ ਹਾਸਿਆਂ ਦੀ ਪਟਾਰੀ ਹੋਵੇਗੀ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਉਨ੍ਹਾਂ ਕਿਹਾ ਕਿ ਨਿਰਦੇਸ਼ਕ ਸਮੀਪ ਕੰਗ ਕਾਮੇਡੀ ਫ਼ਿਲਮਾਂ ਦਾ ਮਾਹਰ ਨਿਰਦੇਸ਼ਕ ਹੈ। ਇਸ ਕਿਸਮ ਦੀ ਫ਼ਿਲਮ ਨੂੰ ਸਿਰਫ਼ ਉਹੀ ਬਣਾ ਸਕਦੇ ਹਨ। ਫ਼ਿਲਮ ਦੇ ਨਿਰਮਾਤਾ ਜਤੰਿਦਰ ਸ਼ਾਹ ਤੇ ਪੂਜਾ ਗੁਜਰਾਲ ਨੇ ਕਿਹਾ ਕਿ ਪੰਜਾਬੀ ਫ਼ਿਲਮ ਇੰਡਸਟਰੀ ਦਿਨੋ ਦਿਨ ਤਰੱਕੀ ਕਰ ਰਹੀ ਹੈ। ਇਸ ਗੱਲ ਨੇ ਹੀ ਉਨ੍ਹਾਂ ਨੂੰ ਇਸ ਖ਼ੇਤਰ ‘ਚ ਆਉਣ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਨੂੰ ਆਸ ਹੈ ਕਿ ਇਹ ਫ਼ਿਲਮ ਪੰਜਾਬੀ ਦੀਆਂ ਸਫ਼ਲ ਤੇ ਮਨੋਰਜੰਨ ਫ਼ਿਲਮਾਂ ‘ਚ ਸ਼ੁਮਾਰ ਹੋਵੇਗੀ।