ਆਪਣਾ ਪਾਲੀਵੁੱਡ (ਐੱਚ ਐੱਸ ਧਾਲੀਵਾਲ) ‘ਹਸ਼ਰ’ ਫ਼ਿਲਮ ਨਾਲ ਪਾਲੀਵੁੱਡ ਵਿੱਚ ਪੈਰ ਧਰਨ ਵਾਲੇ ਦੇਵ ਖਰੌਦ ਨੇ ਇੰਡਸਟਰੀ ਵਿੱਚ ਆਪਣੀ ਖਾਸ ਪਹਿਚਾਣ ਬਣਾ ਲਈ ਹੈ। ਇਹਨਾ ਨੇ ਕਬੱਡੀ, ਸਾਡਾ ਹੱਕ, ਵਰਗੀਆਂ ਕਈ ਫਿਲਮਾਂ ਕਰਨ ਤੋਂ ਬਾਅਦ ਰੁਪਿੰਦਰ ਗਾਂਧੀ ਫਿਲਮ ਰਾਹੀਂ ਪੰਜਾਬੀ ਇੰਡਸਟਰੀ ਨੂੰ ਇੱਕ ਅਹਿਮ ਤੋਹਫ਼ਾ ਦਿੱਤਾ । ਦੇਵ ਨੇ ਆਪਣੀ ਕਲਾ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ। ਇਹਨਾ ਨੇ ਆਪਣਾ ਫਿਲਮੀ ਸਫਰ ਜਾਰੀ ਰੱਖਦਿਆਂ ‘ਡਾਕੂਆਂ ਦਾ ਮੁੰਡਾ’ ਫ਼ਿਲਮ ਰਾਹੀਂ ਪੰਜਾਬੀ ਇੰਡਸਟਰੀ ਨੂੰ ਇੱਕ ਨਵੀਂ ਪਹਿਚਾਣ ਦਿੱਤੀ। ਦੇਵ ਖਰੋੜ ਕੋਲ ਇਸ ਸਮੇਂ ਫ਼ਿਲਮਾਂ ਦੀ ਕਤਾਰ ਲੱਗੀ ਹੋਈ ਹੈ ਜਿਸ ਵਿੱਚ ਸਰਾਭਾ,ਕਾਕਾ ਜੀ, ਬਲੈਕੀਆ ਤੇ ਹੋਰ ਵੀ ਬਹੁਤ ਫ਼ਿਲਮਾਂ ਹਨ ।ਫ਼ਿਲਮਾਂ ਦੀ ਐਸੇ ਕਤਾਰ ਵਿਚੋਂ ਇਕ ਫਿਲਮ ‘ ਯਾਰ ਬੇਲੀ ‘ ਜਿਸਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ।
‘ ਯਾਰ ਬੇਲੀ ‘ ਲਿਵਿੰਗ ਡ੍ਰੀਮਸ ਇੰਟਰਟੇਨਮੈਂਟ ਹੇਠ ਬਣਾਈ ਗਈ ਹੈ। ਇਸ ਫ਼ਿਲਮ ਦੇ ਕਹਾਣੀਕਾਰ ਅਤੇ ਡਾਇਰੈਕਟਰ ਸੁਖਜਿੰਦਰ ਸਿੰਘ ਜਿੰਨਾ ਨੇ ਫ਼ਿਲਮ ਵਿਚ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ। ਵਿਨੈ ਜਿੰਦਲ ਫਿਲਮ ਦੇ ਨਿਰਮਾਤਾ ਹਨ ਅਤੇ ਸੰਗੀਤ ਦੇਸੀ ਕਰਿਊ ਤੇ ਕੈਸਟ੍ਰੈਕਸ ਵਲੋਂ ਦਿੱਤਾ ਗਿਆ ਹੈ। ਫਿਲਮ ਵਿਚ ਨੈਗਟਿਵ ਕਿਰਦਾਰ ਦੇ ਰੂਪ ਵਿੱਚ ਲਖਵਿੰਦਰ ਕੰਦੋਲਾ ਸਾਹਮਣੇ ਆਏ ਹਨ।
‘ ਯਾਰ ਬੇਲੀ ‘ ਫ਼ਿਲਮ ਵਿੱਚ ਪੰਜਾਬੀ ਇੰਡਸਟਰੀ ਦੇ ਸਟਾਰ ਕਲਾਕਾਰਾਂ ਨੇ ਕੰਮ ਕੀਤਾ ਜਿਹਨਾਂ ਵਿੱਚ ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ ਅਤੇ ਹੋਰ ਕਲਾਕਾਰ ਵੀ ਸ਼ਾਮਿਲ ਹਨ।
ਇਹ ਫਿਲਮ ਯਾਰੀ,ਪਿਆਰ ਅਤੇ ਇੱਜ਼ਤ ਨੂੰ ਦਰਸਾਉਂਦੀ ਹੈ ਅਤੇ 14 ਦਸੰਬਰ 2018 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਦੇਵ ਖਰੋਦ ਦੇ ਫੈਨਜ਼ ਨੂੰ ਓਹਨਾ ਦੀ ਹਰ ਫ਼ਿਲਮ ਦਾ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ।ਦੇਖਦੇ ਹਾਂ ਕਿ 14 ਦਸੰਬਰ ਨੂੰ ਇਹ ਫ਼ਿਲਮ ਦਰਸ਼ਕਾਂ ਦੀਆ ਆਸਾ ਤੇ ਕਿੰਨੀ ਖ਼ਰੀ ਉੱਤਰਦੀ ਹੈ।