Home News ਪ੍ਰਭ ਗਿੱਲ 100 100 ਵਾਰੀ ਗਾਣੇ ਰਾਹੀਂ ਕਰਨਗੇ ਦਿਲ ਦੀ ਗੱਲ ।

ਪ੍ਰਭ ਗਿੱਲ 100 100 ਵਾਰੀ ਗਾਣੇ ਰਾਹੀਂ ਕਰਨਗੇ ਦਿਲ ਦੀ ਗੱਲ ।

by Amandeep Singh
100 100 wari prabh gill

ਆਪਣਾ ਪਾਲੀਵੁੱਡ (ਐੱਚ ਐੱਸ ਧਾਲੀਵਾਲ) ਪੰਜਾਬੀ ਇੰਡਸਟਰੀ ਆਪਣੇ ਦਰਸ਼ਕਾ ਨੂੰ ਹਿੱਟ ਗੀਤਾਂ ਰਾਹੀਂ ਹਮੇਸਾ਼ ਮਨੋਰੰਜਨ ਕਰਵਾਉਂਦੀ ਆ ਰਹੀ ਹੈ। ਇਸੇ ਇੰਡਸਟਰੀ ਦਾ ਹਿੱਸਾ ਪ੍ਰਭ ਗਿੱਲ ਵੀ ਆਪਣੀ ਸੁਰੀਲੀ ਆਵਾਜ ਰਾਹੀਂ ਲੋਕਾਂ ਦਾ ਦਿਲ ਜਿੱਤਦੇ ਆ ਰਹੇ ਨੇ। ਪ੍ਰਭ ਗਿੱਲ ਨੇ ਇੰਡਸਟਰੀ ਨੂੰ ਕਾਫੀ਼ ਹਿੱਟ ਗਾਣੇ ਦਿੱਤੇ ਹਨ।ਲੋਕਾਂ ਨੇ ਹਮੇਸਾ਼ ਪ੍ਰਭ ਗਿੱਲ ਦੇ ਗੀਤਾਂ ਨੂੰ ਸਲਾਉਂਦੇ ਹੋਏ ਹੋਰ ਵਧੀਆਂ ਗੀਤ ਗਾਉਣ ਲਈ ਉਤਸਾ਼ਹਿਤ ਕੀਤਾ ਹੈ।ਇਸੇ ਉਤਸਾ਼ਹ ਅਤੇ ਗਾਉਣ ਦੇ ਜੋਸ਼ ਨੂੰ ਬਰਕਰਾਰ ਰੱਖਦਿਆ ਪ੍ਰਭ ਗਿੱਲ ਆਪਣਾ ਨਵਾਂ ਗਾਣਾ ਦਰਸ਼ਕਾਂ ਦੇ ਸਾਹਮਣੇ ਲੈ ਕੇ ਆ ਰਹੇ ਨੇ।

ਪ੍ਰਭ ਗਿੱਲ ਨੇ ਸੋ਼ਸ਼ਲ ਮੀਡੀਆ ਤੇ ਆਪਣੇ ਆਉਣ ਵਾਲੇ ਨਵੇਂ ਗਾਣੇ ਦਾ ਪੋਸਟਰ ਸੇ਼ਅਰ ਕੀਤਾ ਜਿਸ ਦਾ ਨਾਮ ਹੈ ‘100 100 ਵਾਰੀ’ ।ਗਾਣੇ ਦੇ ਨਾਮ ਤੋ ਲਗਦਾ ਹੈ ਕਿ ਗਾਣਾ ਰੁਮਾਂਟਿਕ ਹੋਵੇਗਾ। ਇਹ ਗਾਣਾ ਟੀ- ਸੀਰੀਜ਼ ਵੱਲੋਂ ਪ੍ਰਸਤੁਤ ਕੀਤਾ ਜਾਵੇਗਾ, ਜਿਸ ਦਾ ਸੰਗੀਤ ਮਿਕਸ ਸਿੰੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਦੇ ਬੋਲ ਚੰਨਾ ਜੰਨਦਾਲੀ ਦੁਆਰਾ ਲਿਖੇ ਗਏ ਹਨ ਅਤੇ ਸੁੱਖ ਸੰਘੇੜਾ ਵੱਲੋਂ ਇਹ ਗਾਣਾ ਫਿਲਮਾਇਆ ਗਿਆ ਹੈ। ਇਹ ਗਾਣਾ 20 ਦਸੰਬਰ 2018 ਨੂੰ ਰੀਲੀਜ਼ ਕੀਤਾ ਜਾਵੇਗਾ ।

ਹੋਰ ਗਾਣਿਆਂ ਵਾਂਗ ਪ੍ਰਭ ਗਿੱਲ ਦੇ ਪਿੱਛਲੇ ਗਾਣੇ ‘ਤੇਰੀ ਆਕੜ’ ਨੂੰ ਵੀ ਦਰਸ਼ਕਾਂ ਨੇ ਕਾਫੀ਼ ਪਿਆਰ ਦਿੱਤਾ ਸੀ। ਹੁਣ ਦੇਖਦੇ ਹਾਂ ਕਿ ਪ੍ਰਭ ਗਿੱਲ ਆਪਣੇ ਨਵੇਂ ਗਾਣੇ ਰਾਹੀਂ ਦਰਸ਼ਕਾ ਦੇ ਮਨਾ ਨੂੰ ਕਿੰਨਾ ਕੁ ਭਾਉਂਦੇ ਨੇ।

Related Posts

Leave a Comment