ਚੰਡੀਗੜ੍ਹ 24 ਅਕਤੂਬਰ 2018 ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਆਟੇ ਦੀ ਚਿੜੀ ਨੂੰ ਕਿਸੀ ਪਹਿਚਾਣ ਦੀ ਲੋੜ ਨਹੀਂ ਹੈ, ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਦਰਸ਼ਕਾਂ ਵਿੱਚ ਕਾਫੀ ਪ੍ਰਸਿੱਧ ਹੋ ਗਈ ਸੀ। ਹਰ ਕੋਈ ਇਸ ਫਿਲਮ ਵਿੱਚ ਪੰਜਾਬ ਦੇ ਗੰਭੀਰ ਮੁਦਿਆਂ ਨੂੰ ਬੜੀ ਹੀ ਕੋਮਲਤਾਂ ਨਾਲ ਦਰਸ਼ਾਉਂਣ ਲਈ ਤਾਰੀਫ ਕਰਦਾ ਦੇਖਿਆ ਗਿਆ, ਭਾਵੇ ਉਹ ਨਸ਼ੇਖੋਰੀ, ਸ਼ਹਿਰੀਕਰਨ ਜਾ ਲੋਕਾਂ ਵਿੱਚ ਵਿਦੇਸ਼ ਜਾਣ ਦੀ ਹੋੜ ਦੀ ਗੱਲ ਹੋਵੇ। ਅਤੇ ਹੁਣ ਵਿਧਾਨ ਸਭਾ ਕਮੇਟੀ ਦੇ ਮੈਂਬਰ ਸੋਮ ਪ੍ਰਕਾਸ਼ ਫਗਵਾੜਾ(ਬੀ ਜੇ ਪੀ), ਪ੍ਰੋ. ਬਲਜਿੰਦਰ ਕੌਰ ਤਲਵੰਡੀ ਸਾਬੋ(ਆਪ), ਸੁਖਪਾਲ ਭੁੱਲਰ ਖੇਮਕਰਨ(ਕਾਂਗਰਸ), ਜਗਤਾਰ ਜੱਗਾ ਰਾਏਕੋਟ(ਆਪ), ਕੁਲਤਾਰ ਸਿੰਘ ਸੰਧਵਾਨ ਕੋਟਕਪੂਰਾ(ਆਪ), ਬਰਿੰਦਰਮੀਤ ਸਿੰਘ ਪਹਿਰਾ ਗੁਰਦਾਸਪੁਰ(ਕਾਂਗਰਸ), ਲਖਬੀਰ ਸਿੰਘ ਲੱਖਾ ਪਾਇਲ(ਕਾਂਗਰਸ) ਨੇ ਪਰਮਿੰਦਰ ਸਿੰਘ ਪਿੰਕੀ ਅਤੇ ਕੁਲਬੀਰ ਸਿੰਘ ਜ਼ੀਰਾ ਨਾਲ ਇਸ ਫਿਲਮ ਨੂੰ ਵੀ ਆਰ ਪੰਜਾਬ, ਮੋਹਾਲੀ ਵਿੱਚ ਜਾ ਕੇ ਦੇਖਿਆ। ਇਹ ਫ਼ਿਲਮ ਆਪਣੀ ਘੋਸ਼ਣਾ ਤੋਂ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਜੋ ਪਹਿਲੀ ਵਾਰ ਪਰਦੇ ਤੇ ਇੱਕਠੀ ਦਿੱਸੇਗੀ। ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫ਼ਿਲਮ ਵਿੱਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜ਼ੁਰਬੇਕਾਰ ਅਭਿਨੇਤਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਬਲਵੀਰ ਬੋਪਾਰਾਏ, ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ ਅਤੇ ਅਨਮੋਲ ਵਰਮਾ। ਰਿਲੀਜ਼ ਹੋਏ ਟ੍ਰੇਲਰ ਦੇ ਅਨੁਸਾਰ, ਆਟੇ ਦੀ ਚਿੜੀ ਇਕ ਕਾਮੇਡੀ
ਫ਼ਿਲਮ ਹੈ ਜਿਸ ਵਿੱਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਹੈਰੀ ਭੱਟੀ ਅਤੇ ਇਸਦੀ ਕਹਾਣੀ ਲਿਖੀ ਹੈ ਰਾਜੂ ਵਰਮਾ ਨੇ। ਇਹ ਫ਼ਿਲਮ ਤੇਗ ਪ੍ਰੋਡਕਸ਼ਨਸ ਦੀ ਪੇਸ਼ਕਸ਼ ਹੈ। ਇਸਦੀ ਸ਼ੂਟਿੰਗ ਪੰਜਾਬ ਅਤੇ ਕਨੇਡਾ ਵਿੱਚ ਕੀਤੀ ਗਈ ਹੈ। ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ। ਇਹਨਾਂ ਦੇ ਨਾਲ ਜੀ ਆਰ ਐਸ ਛੀਨਾ(ਕੈਲਗਰੀ, ਕੈਨੇਡਾ) ਇਸ ਫਿਲਮ ਦੇ ਸਹਿ ਨਿਰਮਾਤਾ ਹਨ। ਇਹ ਫਿਲਮ ਦੇਖਣ ਤੋਂ ਬਾਅਦ ਫਿਰੋਜ਼ਪੁਰ ਦੇ ਐਮ ਐਲ ਏ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ, "ਅਸੀਂ ਇਸ ਫਿਲਮ ਦੇ ਰਿਲੀਜ਼ ਤੋਂ ਲੈਕੇ ਇਸ ਬਾਰੇ ਬਹੁਤ ਕੁਝ ਸੁਣਿਆ ਸੀ ਪਰ ਜਦੋਂ ਅਸੀਂ ਇਸ ਫਿਲਮ ਨੂੰ ਦੇਖਿਆ ਮੈਨੂੰ ਲੱਗਾ ਕਿ ਜਿੰਨਾ ਅਸੀਂ ਸੁਣਿਆ ਸੀ ਉਹ ਬਹੁਤ ਹੀ ਘੱਟ ਸੀ। ਪੰਜਾਬ ਅਤੇ ਜਜ਼ਬਾਤ ਦੀ ਹਰ ਬਾਰੀਕੀ ਨੂੰ ਇਸ ਫਿਲਮ ਵਿੱਚ ਬਾਖੂਬੀ ਨਾਲ ਫਿਲਮਾਇਆ ਗਿਆ ਹੈ। ਮੈਂ ਹੁਣ ਬਹੁਤ ਹੀ ਸੰਤੁਸ਼ਟ ਹਾਂ ਕਿ ਸਾਡੇ ਫਿਲਮ ਨਿਰਮਾਤਾ ਇਹਨਾਂ ਮੁੱਦਿਆਂ ਦੀ ਤਰਫ ਧਿਆਨ ਦੇ ਰਹੇ ਹਨ।ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਸ ਤਰਾਂ ਦੀਆਂ ਫ਼ਿਲਮਾਂ ਟੈਕਸ ਫ੍ਰੀ ਕੀਤੀਆਂ ਜਾਣ। ਮੈਂ ਤੇਗ਼ ਪ੍ਰੋਡਕਸ਼ਨ ਨੂੰ ਇਸ ਉਪਲਬਦੀ ਲਈ ਵਧਾਈ ਦਿੰਦਾ ਹਾਂ। ਜ਼ੀਰਾ ਦੇ ਐਮ ਐਲ ਏ ਕੁਲਬੀਰ ਸਿੰਘ ਜ਼ੀਰਾ ਨੇ ਫਿਲਮ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ,ਅਸੀਂ ਹਮੇਸ਼ਾ ਫ਼ਿਲਮਾਂ ਮਨੋਰੰਜਨ ਲਈ ਦੇਖਦੇ ਹਾਂ ਪਰ ਆਟੇ ਦੀ ਚਿੜੀ ਉਹਨਾਂ ਕੁਝ ਫ਼ਿਲਮਾਂ ਵਿਚੋਂ ਇੱਕ ਹੈ ਜਿਹਨਾਂ ਵਿੱਚ ਸਿਰਫ ਮਨੋਰੰਜਨ ਵੱਲ ਹੀ ਧਿਆਨ ਨਹੀਂ ਦਿੱਤਾ ਗਿਆ ਬਲਕਿ ਇੱਕ ਸੰਦੇਸ਼ ਵੀ ਦਰਸ਼ਕਾਂ ਤੱਕ ਪਹੁੰਚਾਇਆ ਗਿਆ ਹੈ। ਇਹ ਇੱਕ ਗੁਣ ਹੈ ਜੋ ਸਾਰੇ ਫਿਲਮ ਨਿਰਮਾਤਾਵਾਂ ਨੂੰ ਅਪਣਾਉਣਾ ਚਾਹੀਦਾ ਹੈ।ਅਤੇ ਸਰਕਾਰ ਨੂੰ ਵੀ ਇਹਨਾਂ ਫ਼ਿਲਮਾਂ ਦਾ ਵੱਧ ਤੋਂ ਵੱਧ ਸਮਰਥਨ ਕਰਨਾ ਚਾਹੀਦਾ ਹੈ। ਮੈਨੂੰ ਇਹ ਫਿਲਮ ਦੇਖ ਕੇ ਬਹੁਤ ਹੀ ਆਨੰਦ ਆਇਆ। ਅਖੀਰ ਚ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਪਰਿਵਾਰ ਨਾਲ ਜਾ ਕੇ ਇਸ ਫਿਲਮ ਦਾ ਮਜ਼ਾ ਲਓ। ਇਹ ਫਿਲਮ ਹਮੇਸ਼ਾ ਤੋਂ ਹੀ ਵਪਾਰਕ ਤੋਂ ਜਿਆਦਾ ਦਰਸ਼ਕਾਂ ਨਾਲ ਜੌੜਨ ਦਾ ਜ਼ਰੀਆ ਰਹੀ ਹੈ।ਅਸੀਂ ਇਸ ਫਿਲਮ ਦਾ ਸੰਦੇਸ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਅਤੇ ਇਸ ਕੰਮ ਲਈ ਯੁਵਾ ਪੀੜੀ ਤੋਂ ਬਿਹਤਰ ਜ਼ਰੀਆ ਹੋਰ ਕੀ ਹੋ ਸਕਦਾ ਹੈ। ਇਸ ਕਰਕੇ ਅਸੀਂ ਪ੍ਭ ਆਸਰਾ ਦੇ ਬੱਚਿਆਂ ਨੂੰ ਸਪੈਸ਼ਲ ਸਕਰੀਨਿੰਗ ਲਈ ਚੁਣਿਆ। ਅਸੀਂ ਇਸ ਮੌਕੇ ਤੇ ਇਹ ਵੀ ਘੋਸ਼ਿਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਪੂਰੇ ਪੰਜਾਬ ਦੇ ਸਾਰੇ ਬਿਰਧ ਅਤੇ ਅਨਾਥ ਆਸ਼ਰਮਾਂ ਵਿੱਚ ਦਿਖਾਉਣ ਲਈ ਇਹ ਫਿਲਮ ਫਰੀ ਕਰ ਦਿੱਤੀ ਹੈ।ਅਸੀਂ ਪੰਜਾਬ ਦੇ ਵਿਰਸੇ ਨੂੰ ਬਚਾਉਣਾ ਚਾਹੁੰਦੇ ਹਾਂ, ਜੇ ਇਹ ਫਿਲਮ ਦਰਸ਼ਕਾਂ ਵਿੱਚ ਉਹ ਜਾਗਰੂਕਤਾ ਪੈਦਾ ਕਰ ਸਕਦੀ ਹੈ ਤਾਂ ਅਸੀਂ ਸਮਝਾਗੇ ਕਿ ਸਾਡੀ ਕੋਸ਼ਿਸ਼ ਸਫਲ ਰਹੀ, ਫਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਅਤੇ ਤ਼ੇਗਬੀਰ ਸਿੰਘ
ਵਾਲੀਆ ਨੇ ਕਿਹਾ। ਆਟੇ ਦੀ ਚਿੜੀ 18 ਅਕਤੂਬਰ ਨੂੰ ਰਿਲੀਜ਼ ਹੋ ਚੁੱਕੀ ਹੈ।