ਭੱਜੋ ਵੀਰੋ ਵੇ ‘ ਫ਼ਿਲਮ ਦਾ ਦੂਸਰਾ ਗਾਣਾ ‘ ਕਾਰ ਰੀਬਨਾ ਵਾਲੀ ‘ ਅਮਰਿੰਦਰ ਗਿੱਲ ਦੀ ਆਵਾਜ਼ ਵਿਚ ਹੋਇਆ ਰਿਲੀਜ਼ ।
ਆਪਣਾ ਪਾਲੀਵੁੱਡ (ਐੱਚ ਐੱਸ ਧਾਲੀਵਾਲ) ਪੋਲੀਵੁੱਡ ਦਾ ਕੋਈ ਵੀ ਸਿੰਗਰ ਹੋਵੇ ਜਾਂ ਐਕਟਰ, ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਵਿਚ ਆਪਣੀ ਪਹਿਚਾਣ ਬਰਕਰਾਰ ਰੱਖਣ ਲਈ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਬਹੁਤ ਜਰੂਰੀ ਹੈ । ਇਸ ਗੱਲ ਨੂੰ ਪੋਲੀਵੁੱਡ ਦਾ ਹਰ ਸਿੰਗਰ, ਐਕਟਰ ਵੀ ਮੰਨਦਾ ਹੈ ਕਿ ਜੇਕਰ ਤੁਸੀਂ ਕੁੱਜ ਦਿਨ ਸੋਸ਼ਲ ਮੀਡੀਆ ਤੇ ਨਾ ਦਿਖੇ ਤਾਂ ਦਰਸ਼ਕ ਤੁਹਾਨੂੰ ਭੁੱਲ ਜਾਂਦੇ ਨੇ, ਪਰ ਇਸ ਸੋਚ ਤੋਂ ਕੋਹਾਂ ਦੂਰ ਪਰੇ ਇਕ ਐਸਾ ਸਿਤਾਰਾ ਵੀ ਹੈ ਜਿਸ ਦੀ ਇਕ ਝਲਕ ਪਾਉਣ ਲਈ ਲੋਕੀ ਤਰਸਦੇ ਹਨ । ਅਸੀਂ ਗੱਲ ਕਰ ਰਹੇ ਹਾਂ ਅਮਰਿੰਦਰ ਗਿੱਲ ਦੀ ਜੋ ਸੋਸ਼ਲ ਮੀਡੀਆ ਤੇ ਬਹੁਤ ਘੱਟ ਦੇਖੇ ਜਾਂਦੇ ਨੇ ਪਰ ਫਿਰ ਵੀ ਓਹਨਾ ਨੂੰ ਚਾਹੁਣ ਵਾਲਿਆ ਦੀ ਕਮੀ ਨਹੀਂ । ਇਹ ਐਸੀ ਸ਼ਖਸ਼ੀਅਤ ਹੈ ਜੋ ਹਮੇਸ਼ਾ ਆਪਣੇ ਦਰਸ਼ਕਾਂ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਹਮੇਸ਼ਾ ਹੀ ਉਹ ਇਸ ਕੋਸ਼ਿਸ਼ ਵਿੱਚ ਕਾਮਯਾਬ ਵੀ ਰਹਿੰਦੀ ਹੈ । ਗੱਲ ਚਾਹੇ ਫ਼ਿਲਮਾਂ ਦੀ ਹੋਵੇ, ਚਾਹੇ ਗਾਣਿਆਂ ਦੀ, ਅਮਰਿੰਦਰ ਗਿੱਲ ਨੇ ਆਪਣੇ ਹੁਨਰ ਨਾਲ ਹਰ ਜਗ੍ਹਾ ਇਕ ਅਹਿਮ ਯੋਗਦਾਨ ਦਿੱਤਾ ਹੈ । ਓਹਨਾ ਨੇ ਆਪਣੀ ਗਾਇਕੀ ਤੋਂ ਸ਼ਰੂਆਤ ਕਰਦਿਅਾਂ ਫ਼ਿਲਮਾਂ ਤੱਕ ਇੰਡਸਟਰੀ ਨੂੰ ਕਾਫੀ ਕੁਝ ਦਿੱਤਾ ਹੈ। ਹਿੱਟ ਗਾਣਿਆਂ ਤੋਂ ਇਲਾਵਾ ਹਿੱਟ ਫ਼ਿਲਮਾਂ ਨੇ ਵੀ ਬਾਕਸ ਆਫਿਸ ਤੇ ਕਾਫ਼ੀ ਕਮਾਈ ਕੀਤੀ ਹੈ।
‘ਰਿਦਮ ਬੁਆਏਜ਼ ਇੰਟਰਟੇਨਮੈਂਟ’ ਤੇ ਅਮਰਿੰਦਰ ਗਿੱਲ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਝੋਹਲੀ ਕਈ ਹਿੱਟ ਫ਼ਿਲਮਾਂ ਪਾਈਆਂ ਹਨ । ਹੁਣ ‘ਰਿਦਮ ਬੁਆਏਜ਼ ਇੰਟਰਟੇਨਮੈਂਟ ਤੇ ਹੇਅਰ ਓਮ ਜੀ ਸਟੂਡੀਓਜ਼’ ਵੱਲੋਂ ਪੇਸ਼ ਕੀਤੀ ਗਈ ਫ਼ਿਲਮ ‘ ਭੱਜੋ ਵੀਰੋ ਵੇ ‘ ਵਿਚ ਅਮਰਿੰਦਰ ਗਿੱਲ ਦੀ ਸੁਰੀਲੀ ਆਵਾਜ਼ ਸੁਣਨ ਨੂੰ ਮਿਲੇਗੀ । ਜਿਸ ਵਿਚ ਮੁੱਖ ਕਿਰਦਾਰ ਨਿਭਾ ਰਹੇ ਨੇ ਅੰਬਰਦੀਪ ਸਿੰਘ ਤੇ ਸਿਮੀ ਚਾਹਲ । 14 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ ਭੱਜੋ ਵੀਰੋ ਵੇ ‘ ਦੇ ਟ੍ਰੇਲਰ ਵਿਚ ਅਮਰਿੰਦਰ ਗਿੱਲ ਦੀ ਆਵਾਜ਼ ਵਿਚ ਸੁਣਿਆ ਗਿਆ ਗਾਣਾ ਟ੍ਰੇਲਰ ਦੀ ਖੂਬਸੋਰਤੀ ਵਧਾ ਰਿਹਾ । ਇਸ ਫ਼ਿਲਮ ਦੇ ਪਹਿਲੇ ਗਾਣੇ ਖਿਆਲ ਦੇ ਰਿਲੀਜ਼ ਹੋਣ ਤੋਂ ਬਾਅਦ ਹੁਣ ਇਸ ਫ਼ਿਲਮ ਦਾ ਦੂਸਰਾ ਗਾਣਾ ‘ ਕਾਰ ਰੀਬਨਾ ਵਾਲੀ ‘ ਵੀ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਨੂੰ ਆਪਣੀ ਮਿੱਠੀ ਆਵਾਜ਼ ਦਿੱਤੀ ਹੈ ਅਮਰਿੰਦਰ ਗਿੱਲ ਨੇ । ਇਸ ਦੇ ਬੋਲ ਸੱਤਾ ਵੀਰੋਵਾਲੀਆ ਦੀ ਕਲਮ ਵਿੱਚੋ ਪੈਦਾ ਹੋਏ ਹਨ ਤੇ ਇਸ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਦਿੱਤਾ ਗਿਆ ਹੈ । ਗਾਣੇ ਦੇ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਗਾਣਾ ਵਿਆਹ ਦੇ ਸੰਬੰਧ ਵਿੱਚ ਹੈ ਜਿਸ ਵਿਚ ਅੰਬਰਦੀਪ, ਸਿਮੀ ਚਾਹਲ ਨੂੰ ਵਿਆਹ ਕੇ ਲਿਜਾਣ ਦੀ ਗੱਲ ਕਰ ਰਿਹਾ । ਏਥੇ ਦਸ ਦਈਏ ਕਿ ਇਸ ਫ਼ਿਲਮ ਦਾ ਪਹਿਲਾ ਨਾਮ ਵੀ ‘ ਕਾਰ ਰੀਬਨਾ ਵਾਲੀ ‘ ਹੀ ਸੀ ਬਾਅਦ ਵਿਚ ਇਸ ਨੂੰ ਬਦਲ ਕੇ ‘ ਭੱਜੋ ਵੀਰੋ ਵੇ ‘ ਰੱਖ ਦਿੱਤਾ ਗਿਆ।
ਅਮਰਿੰਦਰ ਗਿੱਲ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਦਰਸ਼ਕਾਂ ਨੂੰ ਇਸ ਗਾਣੇ ਰਾਹੀਂ ਖੁਸ਼ ਕਰ ਦਿੱਤਾ ਹੈ ਤੇ ਹੁਣ ਇਹ ਦੇਖਣਾ ਬਾਕੀ ਹੈ ਕਿ ਫ਼ਿਲਮ ‘ ਭੱਜੋ ਵੀਰੋ ਵੇ ‘ ਵਿਚ ਓਹਨਾ ਦੇ ਹੋਰ ਕਿੰਨੇ ਗਾਣੇ ਸੁਣਨ ਨੂੰ ਮਿਲਣਗੇ । ‘ਰਿਦਮ ਬੁਆਏਜ਼ ਇੰਟਰਟੇਨਮੈਂਟ’ ਦੀਆ ਜ਼ਿਆਦਾਤਰ ਫ਼ਿਲਮਾਂ ਵਿਚ ਅਮਰਿੰਦਰ ਗਿੱਲ ਐਕਟਿੰਗ ਕਰਦੇ ਨਜ਼ਰ ਆਉਂਦੇ ਹਨ ਤੇ ਉਮੀਦ ਕਰਦੇ ਹਾਂ ਕਿ ਇਸ ਫ਼ਿਲਮ ਵਿਚ ਵੀ ਉਹਨਾਂ ਨੂੰ ਲੈਕੇ ਕੋਈ ਸਰਪ੍ਰਾਇਜ਼ ਹੋਵੇ ।