ਫ਼ਿਲਮ ‘ ਰੱਬ ਦਾ ਰਡੀਓ 2 ‘ ਦੀ ਪਹਿਲੀ ਝਲਕ ਆਈ ਸਾਹਮਣੇ
ਆਪਣਾ ਪਾਲੀਵੁੱਡ (ਐੱਚ ਐੱਸ ਧਾਲੀਵਾਲ) ਤਰਸੇਮ ਜੱਸੜ ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ। ਹਮੇਸ਼ਾਂ ਸਾਫ਼ ਤੇ ਸੁਰੀਲਾ ਗਾਉਣ ਵਾਲੇ ਤਰਸੇਮ ਜੱਸੜ ਹੁਣ ਫ਼ਿਲਮੀ ਜਗਤ ਵਿਚ ਵੀ ਵਾਹ ਵਾਹ ਖੱਟ ਰਹੇ ਨੇ। ਇਹਨਾਂ ਨੇ ਰੱਬ ਦਾ ਰੇਡੀਓ ਤੇ ਸਰਦਾਰ ਮੁਹੰਮਦ ਫ਼ਿਲਮਾਂ ਰਾਹੀਂ ਫ਼ਿਲਮ ਇੰਡਸਟਰੀ ਵਿੱਚ ਆਪਣੀ ਪਹਿਚਾਣ ਬਣਾਈ ਤੇ ਇਸ ਤੋਂ ਬਾਅਦ ‘ਅਫ਼ਸਰ’ ਫ਼ਿਲਮ ਵਿੱਚ ਆਪਣੀ ਐਕਟਿੰਗ ਨਾਲ ਦਰਸ਼ਕਾਂ ਦੇ ਦਿਲ ਜਿੱਤੇ ।
ਤਰਸੇਮ ਜੱਸੜ ਦੇ ਨਾਮ ਅੱਗੇ ਵੀ ਬਹੁਤ ਫ਼ਿਲਮਾਂ ਹਨ ਜਿਨ੍ਹਾਂ ਚੋਂ ‘ੳ ਅ’ ਫ਼ਿਲਮ ਦੀ ਸ਼ੂਟਿੰਗ ਉਹ ਖ਼ਤਮ ਕਰ ਚੁੱਕੇ ਨੇ ਤੇ ਸਾਲ 2017 ਵਿਚ ਹਿੱਟ ਰਹੀ ਫਿਲਮ ‘ਰੱਬ ਦਾ ਰਡੀਓ’ ਦਾ ਦੂਜਾ ਭਾਗ ‘ਰੱਬ ਦਾ ਰਡੀਓ 2’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ਦੀ ਪਹਿਲੀ ਝਲਕ ਪੋਸਟਰ ਰਾਹੀਂ ਦਰਸ਼ਕਾਂ ਦੇ ਸਾਹਮਣੇ ਆਈ ਜਿਸ ਵਿੱਚ ਜੱਸੜਾਂ ਦਾ ਕਾਕਾ ਤੇ ਸਿੰਮੀ ਚਾਹਲ ਨਜ਼ਰ ਆ ਰਹੇ ਨੇ। ਇਸ ਫਿਲਮ ਨੂੰ ਵਿਹਲੀ ਜਨਤਾ ਫਿਲਮਜ਼ ਅਤੇ ਓਮ ਜੀ ਗਰੁੱਪ ਵਲੋਂ ਪ੍ਰਕਾਸ਼ਿਤ ਕੀਤਾ ਜਾਵੇਗਾ।ਇਸ ਫਿਲਮ ਦੀ ਕਹਾਣੀ ਜੱਸ ਗਰੇਵਾਲ ਦੁਆਰਾ ਲਿਖੀ ਗਈ ਹੈ ਤੇ ਸ਼ਰਨ ਆਰਟ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ । ਮਨਪ੍ਰੀਤ ਜੌਹਲ ਤੇ ਆਸ਼ੂ ਮੁਨੀਸ਼ ਸੈਣੀ ਫ਼ਿਲਮ ਦੇ ਨਿਰਮਾਤਾ ਨੇ । ਇਹ ਫ਼ਿਲਮ 27 ਮਾਰਚ 2019 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।
ਤਰਸੇਮ ਜੱਸੜ ਤੇ ਸਿੰਮੀ ਚਾਹਲ ਦੀ ਜੋੜੀ ਨੂੰ ‘ਰੱਬ ਦਾ ਰੇਡੀਓ’ ਵਿੱਚ ਕਾਫੀ ਪਸੰਦ ਕੀਤਾ ਗਿਆ ਸੀ। ਸੋ ਇਕ ਵਾਰ ਫ਼ਿਰ ਦਰਸ਼ਕ ਇਸ ਜੋੜੀ ਨੂੰ ਪਰਦੇ ਤੇ ਦੇਖਣ ਨੂੰ ਉਤਸ਼ਾਹਿਤ ਨੇ ਤੇ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਆਸ ਕਰਦੇ ਹਾਂ ਕਿ 29 ਮਾਰਚ ਨੂੰ ਇਹ ਜੋੜੀ ਸਿਨੇਮਾਘਰਾਂ ਦੀ ਰੌਣਕ ਵਧਾਏੇਗੀ ਅਤੇ ਦਰਸ਼ਕਾ ਨੂੰ ਖੂਬ ਖੁਸ਼ ਕਰੇਗੀ।