ਮੈਂਡੀ ਤੱਖਰ ਦੀ ਆਉਣ ਵਾਲੀ ਫਿਲਮ ‘ਸਾਕ’ ਦਾ ਸ਼ੂਟ ਹੋਈ ਸ਼ੁਰੂ,ਫਿਲਮ ਜੂਨ 2019 ਵਿੱਚ ਰਿਲੀਜ਼ ਹੋਵੇਗੀ
ਰਿਸ਼ਤੇ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਰੀਡ ਦੀ ਹੱਡੀ ਦੀ ਤਰਾਂ ਹੁੰਦੇ ਹਨ ਮਤਲਬ ਸਭ ਤੋਂ ਜਰੂਰੀ। ਚਾਹੇ ਇਹ ਰਿਸ਼ਤਾ ਕਿਸੇ ਨਾਲ ਵੀ ਹੋਵੇ ਪਰ ਜਦੋਂ ਉਸ
ਰਿਸ਼ਤੇ ਦੀ ਗੱਲ ਆਉਂਦੀ ਹੈ ਜੋ ਪੂਰੀ ਜ਼ਿੰਦਗੀ ਨੂੰ ਬਦਲ ਦਿੰਦਾ ਹੈ ਤਾਂ ਉਹ ਬਕਏ ਹੋਰ ਵੀ ਖਾਸ ਹੋ ਜਾਂਦਾ ਹੈ। ਇੱਕ ਫਿਲਮ ਜੋ ਉਸੇ ਖਾਸ ਰਿਸ਼ਤੇ ਜਿਸਨੂੰ ਪੰਜਾਬੀ ਵਿੱਚ ਸਾਕ ਕਹਿੰਦੇ ਹਾਂ ਨੂੰ ਜ਼ਾਹਿਰ ਕਰੇਗੀ ਦੀ ਘੋਸ਼ਣਾ ਪਹਿਲਾਂ ਹੀ ਹੋ ਚੁੱਕੀ ਹੈ। ਇਸ ਫਿਲਮ ਦਾ ਨਾਮ ਹੋਵੇਗਾ ਸਾਕ ਹਾਲ ਹੀ ਵਿੱਚ ਇਸ ਫਿਲਮ ਦਾ ਸ਼ੂਟ ਸ਼ੁਰੂ ਹੋਇਆ ਹੈ।
ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਉਣਗੇ। ਇਹਨਾਂ ਤੋਂ ਅਲਾਵਾ ਮੁਕੁਲ ਦੇਵ, ਮਹਾਬੀਰ ਭੁੱਲਰ, ਦਿਲਾਵਰ ਸਿੱਧੂ, ਸੋਨਪ੍ਰੀਤ ਜਵੰਦਾ ਅਤੇ ਗੁਰਦੀਪ ਬਰਾੜ ਖਾਸ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਕਮਲਜੀਤ ਸਿੰਘ ਨੇ ਇਸ ਫਿਲਮ ਦੀ ਕਹਾਣੀ ਲਿਖੀ ਹੈ ਅਤੇ ਉਹ ਖੁਦ ਹੀ ਸਾਕ ਨੂੰ ਡਾਇਰੈਕਟ ਵੀ ਕਰਨਗੇ। ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਮਿਨਹਾਸ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ।
ਇਹ ਫਿਲਮ ਮਿਨਹਾਸ ਫਿਲਮਸ ਲਿ., ਮਿਨਹਾਸ ਲਾਏਰ੍ਸ ਐਲ ਐਲ ਪੀ, ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਮਿਨਹਾਸ ਦੀ ਪੇਸ਼ਕਸ਼ ਹੈ ਸਾਕ ਦਾ ਸ਼ੂਟ ਪੰਜਾਬ ਦੇ ਅਬੋਹਰ ਇਲਾਕੇ ਵਿੱਚ ਸ਼ੁਰੂ ਹੋਇਆ ਹੈ। ਮਹੂਰਤ ਸ਼ੋਟ ਤੇ ਫਿਲਮ ਦੀ ਮੁੱਖ ਅਦਾਕਾਰਾ ਮੈਂਡੀ ਤੱਖਰ ਨੇ ਕਿਹਾ, ਮੈਂ ਹਮੇਸ਼ਾ ਉਹ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ ਜਿੰਨਾ ਵਿੱਚ ਮੈਂ ਆਪਣੀ ਸਮਰੱਥਾ ਤੋਂ ਜਿਆਦਾ ਕਰ ਸਕਾਂ ਅਤੇ ਇੱਕ ਐਕਟਰ ਦੇ ਰੂਪ ਵਿੱਚ ਆਪਣੀ ਵਿਲੱਖਣਤਾ ਦਿਖਾ ਸਕਾਂ। ਮੈਨੂੰ ਜਦੋ ਇਹ ਫਿਲਮ ਆਫ਼ਰ ਹੋਈ ਤਾਂ ਮੈਂ ਬਿਲਕੁਲ ਵੀ ਮਨਾ ਨਹੀਂ ਕਰ ਪਾਈ। ਮੇਰਾ ਕਿਰਦਾਰ ਇਸ ਫਿਲਮ ਵਿੱਚ ਬਹੁਤ ਹੀ ਜਬਰਦਸਤ ਹੈ ਅਤੇ ਮੈਂ ਇਸਨੂੰ ਪਰਦੇ ਤੇ ਨਿਭਾਉਣ ਨੂੰ ਲੈਕੇ ਬਹੁਤ ਹੀ ਉਤਸ਼ਾਹਿਤ ਹਾਂ। ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਇਸ ਫਿਲਮ ਨੂੰ ਵੀ ਮੇਰੇ ਪਹਿਲੇ ਕੰਮ ਦੀ ਤਰਾਂ ਹੀ ਪਿਆਰ ਦੇਣਗੇ।
ਜੋਬਨਪ੍ਰੀਤ ਸਿੰਘ ਨੇ ਕਿਹਾ, ਮੈਂ ਹਮੇਸ਼ਾ ਤੋਂ ਹੀ ਸਿਰਫ ਐਕਟਰ ਬਣਨਾ ਚਾਹੁੰਦਾ ਸੀ। ਇਸ ਲਈ ਸੈੱਟ ਦੇ ਇੱਕ ਐਕਟਰ ਵਜੋਂ ਹੋਣ ਲਈ ਮੈਂ ਕੁਝ ਵੀ ਛੱਡ ਸਕਦਾ ਹਾਂ। ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਕਿ ਮੇਰੀ ਪਹਿਲੀ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਮੈਨੂੰ ਇੰਨੇ ਬੇਹਤਰੀਨ ਪ੍ਰੋਜੈਕਟ ਤੇ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਆਪਣੇ ਵਲੋਂ ਇਸ ਕਿਰਦਾਰ ਨਾਲ ਨਿਆਂ ਕਰਨ ਦੀ ਪੂਰੀ ਕੋਸ਼ਿਹ ਕਰਾਂਗਾ। ਪਰ, ਇੱਕ ਚੀਜ਼ ਦੀ ਗ੍ਰੰਟੀ ਦੇ ਸਕਦਾ ਹਾਂ ਕਿ ਇੱਕ ਅਦਾਕਾਰ ਦੇ ਰੂਪ ਵਿੱਚ ਮੈਂ ਸਾਕ ਤੋਂ ਵਧੀਆ ਹੋਰ ਕੁਝ ਨਹੀਂ ਮੰਗ ਸਕਦਾ ਸੀ। ਮੈਂ ਸਿਰਫ ਇਹੀ ਉਮੀਦ ਕਰਦਾ ਹਾਂ ਕਿ ਰੱਬ ਸਾਡੇ ਤੇ ਆਪਣੀ ਮੇਹਰ ਬਣਾ ਕੇ ਰੱਖੇ ਅਤੇ ਅਸੀਂ ਦਰਸ਼ਕਾਂ ਦੇ ਲਈ ਇੱਕ ਬਹੁਤ ਵਧੀਆ ਫਿਲਮ ਬਣਾ ਸਕੀਏ।
ਫਿਲਮ ਦੇ ਡਾਇਰੈਕਟਰ, ਕਮਲਜੀਤ ਸਿੰਘ ਨੇ ਕਿਹਾ, ਸਾਕ ਇੱਕ ਬਹੁਤ ਹੀ ਖੂਬਸੂਰਤ ਕਹਾਣੀ ਹੈ ਜੋ ਮੇਰੇ ਦਿਲ ਦੇ ਬਹੁਤ ਹੀ ਕਰੀਬ ਹੈ। ਮੈਂ ਆਪਣੀ ਪੂਰੀ ਜਿੰਦ ਜਾਨ ਲਗਾ ਦਿੱਤੀ ਹੈ ਇਸ ਪ੍ਰੋਜੈਕਟ ਲਈ। ਜਦੋਂ ਮੈਂ ਇਹ ਕਹਾਣੀ ਲਿਖ ਰਿਹਾ ਸੀ ਤਾਂ ਮੈਂ ਇਸਨੂੰ ਡਾਇਰੈਕਟ ਕਰਨ ਬਾਰੇ ਨਹੀਂ ਸੋਚਿਆ ਸੀ। ਪਰ ਬਾਅਦ ਵਿੱਚ ਮੈਂ ਮਹਿਸੂਸ ਕੀਤਾ ਕਿ ਸ਼ਾਇਦ ਮੈਂ ਹੀ ਇਸ ਕਹਾਣੀ ਦੇ ਸਾਰੇ ਜਜ਼ਬਾਤਾਂ ਨਾਲ ਨਿਆਂ ਕਰ ਸਕਾਂਗਾ। ਹੁਣ ਅਸੀਂ ਆਪਣੀ ਕਮਰ ਕੱਸ ਲਈ ਹੈ ਇਸ ਫਿਲਮ ਨੂੰ ਜਬਰਦਸਤ ਬਣਾਉਣ ਲਈ। ਮੈਂ ਉਮੀਦ ਕਰਦਾ ਹਾਂ ਕਰਦਾ ਹਾਂ ਕਿ ਦਰਸ਼ਕ ਸਾਡੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨਗੇ। ਫਿਲਮ ਦੇ ਪ੍ਰੋਡੂਸਰ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਮਿਨਹਾਸ ਨੇ ਕਿਹਾ, ਅੱਜ ਕੱਲ ਫ਼ਿਲਮਾਂ ਸਿਰਫ ਕਾਮੇਡੀ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ। ਪਰ, ਅਸੀਂ ਕੁਝ ਅਜਿਹੇ ਪ੍ਰੋਜੈਕਟ ਵਿੱਚ ਨਿਵੇਸ਼ ਕਰਨਾ ਚਾਹੁੰਦੇ ਸੀ ਜੋ ਸਿਰਫ ਦਰਸ਼ਕਾਂ ਦਾ ਮਨੋਰੰਜਨ ਹੀ ਨਾ ਕਰੇ ਬਲਕਿ ਇਸ ਵਿੱਚ ਇਨਸਾਨੀ ਜਜ਼ਬਾਤ ਵੀ ਸ਼ਾਮਿਲ ਹੋਣ। ਜਿਵੇਂ ਰਿਸ਼ਤੇ ਜਾਂ ਸਾਕ ਵੀ ਸਾਡੀ ਜ਼ਿੰਦਗੀ ਦਾ ਬੇਹਤਰੀਨ ਹਿੱਸਾ ਹੁੰਦੇ ਹਨ ਉਸੇ ਤਰਾਂ ਹੀ ਇਹ ਫਿਲਮ ਵੀ ਯਕੀਨਨ ਦਰਸ਼ਕਾਂ ਦਾ ਦਿਲ ਜਿੱਤੇਗੀ। ਸਾਕ 7 ਜੂਨ 2019 ਵਿੱਚ ਰਿਲੀਜ਼ ਹੋਵੇਗੀ।